ਆਪਣੇਪਨ ਦੀ ਮਿਠਾਸ .
ਘਰ ਵਿੱਚ ਬੰਦ ਹੋ ਕੇ ਵੀ
ਪਰਿਵਾਰ ਤੋਂ ਦੂਰ ਕਿਉਂ ਏ
ਮੋਬਾਇਲ ਵਾਲਾ ਤਾਲਾ ਖੋਲ੍ਹ
ਸੱਧਰਾਂ ਦਾ ਬੂਹਾ ਭੇੜਿਆ ਕਿਉਂ ਏ
ਦੂਰ ਦੀ ਦੁਨੀਆ ਛੱਡ
ਨੇੜੇ ਸਾਂਝ ਪਾ ਤੇ ਰਹਿ ਤੇ ਸਹੀ
ਹੋਸਟਲ ਬੈਠ ਸੈਂ ਯਾਦ ਕਰਦਾ
ਆ ਕੋਲ ਅੰਮੜੀ ਦੇ ਬਹਿ ਤੇ ਸਹੀ
ਮਿਲੂ ਨਿੱਘੜਾ ਸਕੂਨ ਦੇਖੀਂ ਤੈਨੂੰ
ਦਾਦੀ ਦੀ ਗੋਦੀ ਬਹਿ ਤੱਕ ਤੇ ਸਹੀ
ਰੁਝੇਵੇਂ ਛੱਡਗੇ ਹੁਣ ਭਟਕਣਾਂ ਛੱਡ
ਆਪਣੇਪਨ ਦੀ ਮਿਠਾਸ ਚੱਖ ਤੇ ਸਹੀ
✍️ਕੋਮਲ ਕੰਬੋਜ