ਵਿਸਾਖੀ .

ਖ਼ੁਸ਼ੀਆਂ ਵਿਸਾਖੀ ਦੀਆਂ ਹੁਣ ਪਹਿਲਾਂ ਜਹੀਆਂ ਨਾ ਰਹੀਆਂ,

ਉਹ ਦਿਨ ਵੀ ਨਾ ਰਹੇ,

ਉਹ ਜ਼ਮਾਨਾ ਵੀ ਨਾ ਰਿਹਾ,

ਰਹਿ ਗਈਆਂ ਸਿਰਫ ਯਾਦਾਂ।


ਇੱਕ ਵਿਸਾਖੀ ਉਹ ਸੀ,

ਜਦੋਂ ਸਾਰਾ ਪਿੰਡ ਮਿਲ ਕੇ,

ਖੁਸ਼ੀਆਂ ਮਨਾਉਂਦਾ ਸੀ,

ਕਿਸਾਨਾਂ ਨੂੰ ਸੀ ਖੁਸ਼ੀ ਕਣਕ ਪੱਕਣ ਦੀ,

 ਨੌਜਵਾਨਾਂ ਅਤੇ ਮੁਟਿਆਰਾਂ ਨੂੰ ਸੀ ਚਾਅ,

ਮੇਲੇ ਵਿੱਚ ਜਾਣ ਦਾ।


ਪਰ ਹੁਣ ਸਮਾਂ ਕੁਝ ਇਹੋ ਜਿਹਾ ਆ ਗਿਆ,

ਵਿਹਲ ਨਹੀਂ ਖੁਸ਼ੀਆਂ ਮਨਾਉਣ ਦਾ,

 ਮੇਲੇ ਵਿੱਚ ਜਾਣ ਦਾ।


ਹੁਣ ਤਾਂ ਵਕਤ ਸਿਰਫ਼,

ਜ਼ਿੰਦਗੀ ਦੀ ਭੱਜ ਦੌੜ ਵਿਚੋਂ ਲੰਘ ਰਿਹਾ,

ਵਕਤ ਜੇ ਮਿਲ ਜਾਵੇ,

ਉਹ ਟੀਵੀ, ਮੋਬਾਈਲ ਅਤੇ ਸੋਸ਼ਲ ਮੀਡੀਆ ਚਲਾਉਣ ਵਿਚ ਗੁਜ਼ਰ ਰਿਹਾ ਹੈ।


ਦਿਲ ਚਾਹੇ ਉਹ ਵਕਤ ਮੁੜ ਮੈਂ ਮੋੜ ਲਿਆਵਾਂ,

ਖੁਸ਼ੀਆਂ ਦੇ ਮੇਲੇ ਨੂੰ ਮੈਂ ਫਿਰ ਸਜਾਵਾਂ...

ਹਾਂ,

ਫਿਰ ਮੈਂ ਉਸ ਵਿਸਾਖੀ ਨੂੰ,

ਆਪਣੇ ਮਾਪਿਆਂ ਨਾਲ ਵੇਖਣਾ ਚਾਹਵਾਂ।

                                  - ਦੀਪਕ ਠਾਕੁਰ