ਦੂਜੀ ਆਲ ਇੰਡੀਆ ਸੀਨੀਅਰ ਨੈਸ਼ਨਲ ਕਰਾਸਮਿੰਟਨ ਚੈਂਪੀਅਨਸ਼ਿਪ ਸਮਾਪਤ.
ਲਲਿਤ ਬੇਰੀ
ਲੁਧਿਆਣਾ, 2 ਜੁਲਾਈ-ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਪ੍ਰੋਗਰਾਮ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਗੋਬਿੰਦ ਨੈਸ਼ਨਲ ਕਾਲਜ ਨਾਰੰਗਵਾਲ ਲੁਧਿਆਣਾ ਵਿਖੇ ਦੂਜੀ ਆਲ ਇੰਡੀਆ ਸੀਨੀਅਰ ਨੈਸ਼ਨਲ ਕਰਾਸਮਿੰਟਨ ਚੈਪੀਅਨਸ਼ਿੱਪ 2019-2020 ਆਲ ਇੰਡੀਆ ਕਰਾਸ ਮਿੰਟਨ ਆਰਗੇਨਾਈਜਰਜ਼ ਦੇ ਸੀਨੀਅਰ ਵਾਇਸ ਪ੍ਰਧਾਨ ਵਿਕਰਮ ਦੱਤ ਸ਼ਰਮਾ, ਬਿਲਾਲ ਅਹਿਮਦ ਜਨਰਲ ਸਕੱਤਰ ਇੰਡੀਆ ਅਤੇ ਅਰਵਿੰਦ ਆਨੰਦ ਕੋ-ਫਾਉਂਡਰ ਇੰਡੀਆ ਦੇ ਸਹਿਯੋਗ ਨਾਲ ਅਤੇ ਇੰਦਰਜੀਤ ਸਿੰਘ ਗਰੇਵਾਲ ਦੀ ਪ੍ਰਧਾਨਗੀ ਅਤੇ ਸੁਖਪਾਲ ਸਿੰਘ ਗਿੱਲ ਕੋ-ਫਾਉਂਡਰ ਇੰਡੀਆ/ਜਨਰਲ ਸਕੱਤਰ ਪੰਜਾਬ ਦੀ ਅਗਵਾਈ ਹੇਠ ਵਿੱਚ ਕਰਵਾਈ ਗਈ।
ਇਸ ਚੈਪੀਂਅਨਸ਼ਿਪ ਵਿਚ ਭਾਰਤ ਤੋਂ 17 ਵੱਖ-ਵੱਖ ਰਾਜਾਂ ਦੀਆਂ ਟੀਮਾਂ ਨੇ ਭਾਗ ਲਿਆ, ਜਿਸ ਦੌਰਾਨ ਦਿੱਲੀ ਨੇ 2 ਗੋਲਡ ਅਤੇ ਇੱਕ ਸਿਲਵਰ, ਉੱਤਰ ਪ੍ਰਦੇਸ਼ ਨੇ 3 ਗੋਲਡ, ਇੱਕ ਸਿਲਵਰ ਤੇ ਇੱਕ ਬਰਾਊਨ ਅਤੇ ਹਰਿਆਣਾ ਦੀ ਟੀਮ ਨੇ ਇੱਕ ਸਿਲਵਰ ਅਤੇ ਇੱਕ ਬਰਾਊਨ ਮੈਡਲ ਹਾਸਲ ਕੀਤੇ। ਇਸ ਮੌਕੇ ਪੰਜਾਬ ਵੱਲੋ ਨਾਜਮਦੀਪ ਕੌਰ ਗਿੱਲ, ਅਗਮ ਸੂਦ, ਜਸਪ੍ਰੀਤ ਸਿੰਘ, ਉਮਾਕਾਤ, ਰਾਜਦੀਪ ਨੇ ਕੋਚ ਜਸਵਿੰਦਰ ਸਿੰਘ ਦੀ ਟ੍ਰੇਨਿੰਗ ਸਦਕਾ ਖੇਡ ਮੈਦਾਨ ਵਿਚ ਵਧੀਆ ਪ੍ਰਦਰਸ਼ਨ ਕਰਦਿਆਂ 2 ਸਿਲਵਰ ਅਤੇ ਇੱਕ ਬਰਾਊਨ ਮੈਡਲ ਹਾਸਲ ਕੀਤੇ। ਇਸ ਮੌਕੇ ਡਾ: ਅਵਿਨਾਸ਼ ਕੌਰ ਪ੍ਰਿੰਸੀਪਲ, ਵਾਇਸ ਪ੍ਰਿੰਸੀਪਲ ਡਾ.ਕਮਲਜੀਤ ਸਿੰਘ ਸੋਹੀ ਅਤੇ ਡਾ.ਅਮਰਜੀਤ ਕੌਰ ਗੋਬਿੰਦ ਨੈਸਨਲ ਕਾਲਜ ਨਾਰੰਗਵਾਲ ਮੁੱਖ ਮਹਿਮਾਨ ਵਜੋਂ ਹਾਜ਼ਰ ਸਨ, ਜਦੋਂ ਕਿ ਰਾਜਿੰਦਰ ਸਿੰਘ ਗਰੇਵਾਲ, ਐਡਵੋਕੇਟ ਦੀਪਕ ਨਈਅਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ, ਸ੍ਰੀਮਤੀ ਚਰਨਜੀਤ ਕੌਰ, ਅੱਛਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ।
ਇਸ ਮੌਕੇ ਜੇਤੂ ਖਿਡਾਰੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਚੈਪੀਅਨਸਿੱਪ ਵਿੱਚ ਇੰਟਰਨੈਸ਼ਨਲ ਖਿਡਾਰਨ ਸਵਿਤਾ ਰਾਣਾ (ਪਾਰਟਨਰ ਸਾਨੀਆ ਮਿਰਜਾ) ਨੇ ਖੇਡ ਦਾ ਵਧੀਆ ਪ੍ਰਦਰਸ਼ਨ ਕਰਦੇ ਹੋਏ ਗੋਲਡ ਮੈਡਲ ਹਾਸਲ ਕੀਤਾ ਅਤੇ ਇੰਟਰਨੈਸ਼ਨਲ ਖਿਡਾਰੀ ਅਮਨ ਕੁਮਾਰ ਅਤੇ ਹਰਮੰਦਰ ਸਿੰਘ ਢਿੱਲੋ ਫਰੀਦਕੋਟ, ਗੁਰਜੀਤ ਸਿੰਘ ਸ਼ੂਟਿਗ ਕੋਚ, ਧਰਮਿੰਦਰ ਸਿੰਘ ਸਹਾਇਕ ਸਬ ਇੰਸਪੈਕਟਰ ਰੀਡਰ ਡੀ. ਐਸ. ਪੀ. ਦਾਖਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਇਸ ਤੋਂ ਇਲਾਵਾ ਓਮ ਪ੍ਰਕਾਸ਼ ਸਰਪੰਚ ਮਨਸੂਰਾਂ, ਨਰਿੰਦਰਜੀਤ ਸਿੰਘ ਸਾਬਕਾ ਸਰਪੰਚ ਰਣੀਆ, ਮਨਦੀਪ ਸਿੰਘ ਸਰਪੰਚ ਸਹਿਜਾਦ ਸਮੇਤ ਵੱਡੀ ਗਿਣਤੀ ਵਿਚ ਵੱਖ-ਵੱਖ ਸ਼ਖਸ਼ੀਅਤਾਂ ਹਾਜ਼ਰ ਸਨ।
ਇਸ ਮੌਕੇ ਇੰਦਰਜੀਤ ਸਿੰਘ ਗਰੇਵਾਲ ਪ੍ਰਧਾਨ ਅਤੇ ਸੁਖਪਾਲ ਸਿੰਘ ਗਿੱਲ ਜਨਰਲ ਸਕੱਤਰ, ਪੰਜਾਬ ਨੇ ਦੱਸਿਆ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਅਤੇ ਖੇਡਾਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਸਮੇਂ ਸਮਂੇ ਸਿਰ ਉਪਰਾਲੇ ਕੀਤੇ ਜਾਣਗੇ ਤਾਂ ਕਿ ਪੰਜਾਬ ਦਾ ਨਾਂਅ ਖੇਡਾਂ ਦੇ ਖੇਤਰ ਵਿਚ ਦੁਨੀਆਂ ਵਿੱਚ ਰੌਸ਼ਨ ਹੋ ਸਕੇ।