ਲੁਧਿਆਣਾ ਦੇ 58-ਸਾਲਾ ਕਾਨੂੰਨਗੋ ਗੁਰਮੇਲ ਸਿੰਘ ਕੋਰੋਨਾ ਵਿਰੁੱਧ ਜੰਗ ਹਾਰ ਗਏ, ਮਰੀਜ਼ਾਂ ਦੀ ਗਿਣਤੀ 17 ਹੋਈ .

 

ਲਲਿਤ ਬੇਰੀ.,

ਲੁਧਿਆਣਾ : ਜ਼ਿਲ੍ਹੇ ਦੇ ਹਲਕਾ ਪਾਇਲ ਨਾਲ ਸਬੰਧਤ 58-ਸਾਲਾ ਕਾਨੂੰਨਗੋ ਗੁਰਮੇਲ ਸਿੰਘ, ਜਿਨ੍ਹਾਂ ਦੀ ਤਬੀਅਤ ਵਿਗੜ ਜਾਣ 'ਤੇ 14 ਅਪ੍ਰੈਲ ਨੂੰ ਡੀ ਐਮ ਸੀ ਹਸਪਤਾਲ ਦਾਖਿਲ ਕਰਾਇਆ ਗਿਆ ਸੀ,  ਅੱਜ ਕੋਰੋਨਾ ਵਿਰੁੱਧ ਜੰਗ ਹਾਰ ਗਏ.   ਇਸਦੀ ਪੁਸ਼ਟੀ ਡੀਐਮਸੀ ਦੇ ਮੈਡੀਕਲ ਸੁਪਰਡੈਂਟ ਡਾ.ਸੰਦੀਪ ਸੰਦੀਪ ਪੁਰੀ ਨੇ ਕੀਤੀ ਹੈ.  ਉਧਰ ਏਸੀਪੀ ਅਨਿਲ ਕੋਹਲੀ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ, ਜੋ ਕਿ ਵੈਂਟੀਲੇਟਰ 'ਤੇ ਹਨ. 

ਲੁਧਿਆਣਾ ਵਿਚ ਕੋਰੋਨਾ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 17 ਹੋ ਗਈ ਹੈ.