ਵਿਸਾਖੀ ਫਿੱਕੀ ਲੱਗਦੀ.

ਹੋਈ ਧਰਤ ਅਮੀਰ, 

ਕਿ ਖੇਤੀਂ ਵਿਛਿਆ ਸੋਨਾ। 

ਰੰਗ ਸੁਨਿਹਰੀ ਰੰਗਿਆ, 

ਗਿਆ ਕੋਨਾ-ਕੋਨਾ। 

ਇਸ ਸਵੱਲੇ ਮੌਕੇ ਤੇ, 

ਓਹ ਖੇੜਾ ਕਿਓਂ ਨਾ..? 

ਵਿਸਾਖੀ ਫਿੱਕੀ ਲੱਗਦੀ, 

ਕਾਹਦਾ ਆਇਆ ਕੋਰੋਨਾ। 


ਚਹਿਲ-ਪਹਿਲ ਬੜੀ ਹੁੰਦੀ ਸੀ, 

ਅਤੇ ਦਿਲ ਵਿੱਚ ਖੇੜੇ। 

ਇੱਕ ਦੂਜੇ ਨੂੰ ਚੁੱਕ ਲੈਂਦੇ ਸੀ, 

ਵਿੱਚ ਖੁਸ਼ੀ ਘਨੇੜੇ। 

ਪੈਂਦੇ ਭੰਗੜੇ ਤੇ ਵੱਜਦਾ ਢੋਲ ਸੀ,

ਹੁਣ ਆਲਮ ਓਹ ਨਾ। 

ਵਿਸਾਖੀ ਫਿੱਕੀ ਹੋ ਗਈ 

ਕਾਹਦਾ ਆਇਆ ਕੋਰੋਨਾ


ਮੜਕਾਂ ਭਰੀਆਂ ਅੰਨਦਾਤੇ

ਤੁਰਦੇ ਸੀ ਤੋਰਾਂ। 

ਕਈ ਥਾਈਂ ਮੇਲੇ ਲੱਗਦੇ ਸੀ, 

ਨਾਲ ਜ਼ੋਰਾਂ-ਸ਼ੋਰਾਂ। 

ਅੱਜ ਸਮਾਂ ਨਾ ਹਾਮੀ ਭਰਦਾ, 

ਕਿ  ਇਕੱਠਿਆਂ ਖਲੋਣਾ। 

ਵਿਸਾਖੀ ਫਿੱਕੀ ਹੋ ਗਈ, 

ਕਾਹਦਾ ਆਇਆ ਕੋਰੋਨਾ। 


              - ਗੁਰਵੀਰ ਸਿਆਣ