ਬੱਲੀਏ ਕਣਕ ਦੀਏ…..
ਸੋਨ ਸੁਨਹਿਰੀਆਂ ਪੱਕੀਆਂ ਕਣਕਾਂ, ਖੁਸ਼ ਹੋਏ ਬੀਜਣ ਵਾਲੇ
ਰਹਿਮ ਕਰੇ ਓਹ ਸੱਚੇ ਪਾਤਸ਼ਾਹ,ਅਰਦਾਸ ਵੀ ਕੀਤੀ ਨਾਲੇ
ਜਾਗੀਆਂ ਨਜ਼ਰਾਂ, ਥੱਕੀਆਂ ਸਨ ਜੋ ਜਦ ਨੇ ਕਣਕਾਂ ਪੱਕੀਆਂ
ਚਾਈਂ ਚਾਈਂ ਕਾਮਿਆਂ ਨੇ ਖੇਤਾਂ ਵੱਲ ਵਹੀਰਾਂ ਘੱਤੀਆਂ
ਹੁਮ ਹੁਮਾ ਕੇ ਵਾਢੀਆਂ ਪਈਆਂ, ਆਏ ਕੰਬਾਈਨਾਂ ਟਰਾਲੇ
ਸੋਹਣੀਏ ਬੱਲੀਏ ਕਣਕ ਦੀਏ ਤੈਨੂੰ ਖਾਣਗੇ ਨਸੀਬਾਂ ਵਾਲੇ॥
ਬਾਲਾਂ ਵਾਂਗਰ ਪਾਲੀਆਂ ਫਸਲਾਂ, ਜੱਟ ਨੇ ਮਿਹਨਤਾਂ ਕਰਕੇ
ਬੀਜਣ ਤੋਂ ਵੱਢਣ ਤੀਕਰ, ਨਾਪੇ ਖੇਤ ਨ੍ਹੇਰ ਸਵੇਰੇ ਤੜਕੇ
ਬਾਰਦਾਨਾ ਵੀ ਆ ਗਿਆ ਸਾਰਾ, ਤੰਗੜ ਟੱਪਾ ਹੋਇਆ ਤਿਆਰ
ਲਿਸ਼ਕਾਂ ਮਾਰਦਾ ਵੇਖ ਕੇ ਸੋਨਾ, ਜੱਟ ਹੁਣ ਹੋਇਆ ਹੁਸ਼ਿਆਰ
ਹੱਲਾ ਸ਼ੇਰੀ ਨਾਲ ਕਰੇ ਜੋ ਵਾਢੀ, ਉਹੀ ਜੱਟ ਨੇ ਕਿਸਮਤ ਵਾਲੇ

ਮੰਨ ਗੱਲਾਂ ਸਰਕਾਰੀ, ਬਨਾਓਣੀ ਪੈਣੀ ਸਮਾਜਕ ਦੂਰੀ
ਹੈਨ ਜੋ ਵਾਢੀ ਵਾਲੇ ਕੰਮ, ਮੰਡੀ ਜਾਣਾ ਵੀ ਜ਼ਰੂਰੀ
ਛੇਤੀ ਕਰ ਹੀਲਾ ਬੂਤਾ, ਗੱਲ ਇਹੋ ਕਹਿੰਦੇ ਸਿਆਣੇ
ਨਹੀਂ ਛਾਇਆ ਅਜੇ ਆਨੰਦ, ਪਹੁੰਚੇ ਮੰਡੀ ਨਹੀਂਓਂ ਦਾਣੇ
ਇਕ ਕਰੋਨਾ ਦਾ ਵੱਡਾ ਕਹਿਰ ਦੂਜੇ ਮੀਂਹ ਝੱਖੜ ਦੇ ਲਾਲੇ

ਵਿਚ ਖੇਤਾਂ ਦੇ ਰਹਿ ਕੇ, ਕਰੜੀਆਂ ਧੁੱਪਾਂ ਨੂੰ ਸਹਿਣਾ
ਕਰਦਿਆਂ ਚੁੱਪ ਚਾਪ ਕਿਰਤ, ਰਜ਼ਾ ਰੱਬ ਦੀ 'ਚ ਰਹਿਣਾ
ਗੁਰੂਆਂ ਤੋਂ ਹੀ ਸਿੱਖਿਆ ਹੈ ਜ਼ਿੰਦਗੀ ਜਿਉਣ ਦਾ ਸਲੀਕਾ
'ਕਰ ਭਲਾ ਲੋਚਣਾ ਸਰਬੱਤ ਦਾ ਭਲਾ' ਹੈ ਵਧੀਆ ਤਰੀਕਾ
ਸਖਤ ਮਿਹਨਤਾਂ ਦੇ ਸਦਕੇ, ਗਰੀਬੀ ਭੁਖਮਰੀ ਪਊਗੀ ਚਾਲੇ

- ਡਾ. ਜਗਤਾਰ ਸਿੰਘ ਧੀਮਾਨ

(ਰਜਿਸਟਰਾਰ, ਸੀ ਟੀ ਯੂਨੀਵਰਸਟੀ,
ਲੁਧਿਆਣਾ)