ਮੈਂ ਤੇ ਜਨਾਬ ਸ਼ਿਵ.
ਮੈਂ ਚਹੁਨਾ ਕੋਈ ਮੈਨੂੰ ਧਰਦੇ ਆਸ਼ਿਕ ਝੱਲਾ ਕਰਕੇ,
ਫਿਰ ਉਹ ਮਾਰੇ ਤੀਰ ਇਸ਼ਕ ਦਾ ਮੇਰੇ ਸੀਨੇ ਦੇ ਵਿੱਚ ਧਰਕੇ।
ਲੱਭਦਾ ਫਿਰਾਂ ਕਿਤਾਬ ਮੈਂ ਸ਼ਿਵ ਦੀ ਬਿਰਹੋਂ ਦਿਲ ਵਿੱਚ ਭਰਕੇ
ਜਦ ਉਹ ਛੱਡਜੇ ਕਰਕੇ ਮੇਰਾ ਹਾਲ ਸ਼ੁਦਾਈਆਂ ਵਾਲਾ
ਮੈਂ ਲਿਖਣਾ ਚਾਹੁੰਦਾ ਹਾਂ ਇੱਕ ਦਰਦ ਜੁਦਾਈਆਂ ਵਾਲਾ...
ਜਦੋਂ ਮੈਂ ਪਾਗਲ ਝੱਲਾ ਹੋਇਆ ਕਿਤਾਬ ਮੈਂ ਸ਼ਿਵ ਦੀ ਖੋਲ੍ਹਾਂ
ਦਰਦ ਜੁਦਾਈ ਮੌਤ ਤਬਾਹੀ ਇੱਕ ਇੱਕ ਅੱਖਰ ਟੋਲਾਂ
ਇਹ ਮੇਰਾ ਗੀਤ ਕਿਸੇ ਨੀ ਗਾਉਣਾ ਵਾਰ ਵਾਰ ਜਦ ਬੋਲਾਂ
ਮੇਰੀ ਰੂਹ ਨੂੰ ਮਿਲੇ ਸਕੂਨ ਜ੍ਹਾ 'ਪਾਲੀ' ਪਾਕ ਖੁਦਾਈਆਂ ਵਾਲਾ
ਮੈਂ ਲਿਖਣਾ ਚਾਹੁੰਦਾ ਹਾਂ ਇੱਕ ਦਰਦ ਜੁਦਾਈਆਂ ਵਾਲਾ।
- ਪਾਲ਼ੀ