ਇੱਕ ਚੂਲੀ ਜਿਨ੍ਹਾਂ ਆਸਰਾ*.

 

ਇੱਕ ਚੂਲੀ ਉਸ ਲਈ ਜਿਸਨੂੰ ਆਪਣੇ 'ਤੇ ਵਿਸ਼ਵਾਸ਼ ਹੈ,

ਨਾ ਹਾਰੇ ਉਹ ਆਖ਼ਿਰੀ ਸਾਹ ਤੱਕ ਜਿਸ 'ਤੇ ਤੇਰਾ ਅਸ਼ੀਰਵਾਦ ਹੈ।


ਇੱਕ ਚੂਲੀ ਉਸ ਲਈ ਜੋ ਗਰੀਬ ਘਰ ਦਾ ਮਹਿਮਾਨ ਹੈ,

ਨਾ ਮਰੇ ਉਹ ਕਦੇ ਭੁੱਖ ਨਾਲ ਜਿਸਨੂੰ ਤੇਰੇ ਤੇ ਗੁਮਾਨ ਹੈ।


ਇੱਕ ਚੂਲੀ ਉਸ ਪਸ਼ੂ ਲਈ ਜੋ ਪਿਆਰ ਦੀ ਮੀਨਾਰ ਹੈ,

ਨਾ ਕਦੇ ਉਹ ਵਫ਼ਾਦਾਰੀ ਛੱਡੇ ਜਿਸਦਾ ਤੂੰ ਹੀ ਰਚਨਹਾਰ ਹੈ।


ਇੱਕ ਚੂਲੀ ਉਸ ਲਈ ਜੋ ਜਨਮ ਤੋਂ ਹੀ ਅਨਾਥ ਹੈ,

ਨਾ ਕਦੇ ਉਹ ਜ਼ਿੰਦਗੀ ਤੋਂ ਡਰੇ ਜਿਸਨੂੰ ਤੇਰਾ ਸਾਥ ਹੈ।


ਇੱਕ ਚੂਲੀ ਉਸ ਬੇਜ਼ੁਬਾਨ ਲਈ ਜਿਸਦਾ ਬੋਲਣਾ ਮੋਹਤਾਜ ਹੈ,

ਨਾ ਕਦੇ ਉਹ ਪਿੱਛੇ ਹਟੇ ਜਿਸਦਾ ਤੂੰ ਆਪ ਹੀ  ਸਰਤਾਜ ਹੈ।


ਇੱਕ ਚੂਲੀ ਉਸ ਮਮਤਾ ਦੇ ਦੁੱਧ ਦੀ ਜਿਸਦਾ ਨਾਮ ਮਾਂ ਹੈ,

ਨਾ ਕਦੇ ਉਹ ਪਿੱਠ ਕਰੇ ਜਿਸਦੀ ਰੱਬ ਤੋਂ ਵੱਡੀ ਥਾਂ ਹੈ।


ਇੱਕ ਚੂਲੀ 'ਸ਼ਿਵਮ' ਲਈ ਜਿਸਦੀ ਕਲਮ ਰਿਣੀ ਹੈ,

ਨਾ ਕਦੇ ਉਹ ਲਿਖਣਾ ਛੱਡੇ ਜਿਸਦੀ ਉਮਰ ਤੂੰ ਆਪ ਮਿਣੀ ਹੈ।

 

                                                            - ਸ਼ਿਵਮ ਮਹਾਜਨ