ਭਰ ਚੂਲੀ ਪੀ .
ਇਹ ਇਸ਼ਕ ਸੰਮੁਦਰ ਚੋਂ
ਭਰ ਭਰ ਚੂਲੀ ਪੀ ਸੱਜਣਾ।
ਨਾ ਰੋਕ ਦਰਿਆਵਾਂ ਨੂੰ
ਵਹਿਣ ਦੇ ਜਿੱਥੇ ਜੀਅ ਸੱਜਣਾ।
ਪਿਆਰ ਮੁੱਠੀ 'ਚ ਜਕੜੀਂ ਨਾ
ਇਹਨੇ ਕਿਰ ਜਾਣਾ ਏ।
ਛੱਡ ਸੱਭ ਮੁੱਕਦਰਾਂ 'ਤੇ
ਦਿਲ ਨੇ ਤਾਂ ਵਿਰ ਜਾਣਾ ਏ।
ਹੋਈ ਜੇ ਖਿੱਚ ਪਿਆਰਾਂ ਦੀ
ਨਦੀ ਬਣ ਆਪੇ ਮੁੜ ਪੈਣਾ ਏ।
ਛੋਹ ਲੈਣ ਦੇ ਅੰਬਰ ਅਜੇ
ਨਹੀ ਭਰਮ ਪਹਾੜਾਂ ਦਾ ਰਹਿਣਾ ਏ।
✍