ਚੂਲੀ ਭਰ ਪਿਆਰ ਦੀ ਮਿਲ ਜਾਵੇ,.
ਮੈਂ ਸਾਰੀ ਉਮਰ ਲੰਘਾਦਾ ਸੱਜਣਾ ਵੇਂ,
ਜੇ ਚੂਲੀ ਭਰ ਪਿਆਰ ਦੀ ਮਿਲ ਜਾਵੇ,
ਮੇਰਾ ਸੁੰਨ ਮਸਾਣ ਏ ਬਾਗ਼ ਮੁਹੱਬਤ ਦਾ,
ਜੇ ਇਕ ਚੂਲੀ ਪਿਆਰ ਨਾਲ ਖਿਲ ਜਾਵੇ,
।।।।।।।
ਲੈ ਹੱਥ ਜੋੜ ਕੇ ਪਾਵਾ ਤਰਲੇ ਮੈਂ
ਲੱਖਾ ਦੁੱਖ ਪਿਆਰ ਵਿੱਚ ਜਰਲੇ ਮੈਂ
ਤੇਥੋ ਖੁੱਸੀਆਂ ਵਾਰ ਕੇ ਸੁਟੱਤੀਆ ਮੈਂ
ਤੇ ਦੁੱਖ ਮੌਤ ਨਾਲ ਸਾਂਝੇ ਕਰਲੇ ਮੈਂ
ਦਿਖੇ ਹਰ ਥਾਂ ਚੇਹਰਾ ਤੇਰਾ ਵੈ
ਮੇਰੀ ਅੰਦਰੋ ਰੂਹ ਵੀ ਹਿੱਲ ਜਾਵੇ,
ਮੈਂ ਸਾਰੀ ਉਮਰ ਲੰਘਾਦਾ ਸੱਜਣਾ ਵੇਂ,
ਜੇ ਚੂਲੀ ਭਰ ਪਿਆਰ ਦੀ ਮਿਲ ਜਾਵੇ,
।।।।।।।।।।।
ਤੂੰ ਪਤੰਗ ਤੇ ਤੇਰੀ ਡੋਰ ਹਾ ਮੈਂ,
ਤੂੰ ਦਿੱਲ ਤੇ ਤੇਰਾ ਚੋਰ ਹਾ ਮੈਂ,
ਰੂਹ ਰੂਹ ਦਾ ਰਿਸਤਾ ਆਪਣਾ ਹੈ
ਤੂੰ ਮੋਰਨੀ ਤੇ ਤੇਰਾ ਮੋਰ ਹਾਂ ਮੈਂ,
ਮੇਰੇ ਬਿਨ ਅਧੂਰਾ ਤੂੰ ਵੀ ਏ
ਤੇਰੇ ਨਾਲ ਜਖਮ ਹਰ ਸਿਲ ਜਾਵੇ
ਮੈਂ ਸਾਰੀ ਉਮਰ ਲੰਘਾਦਾ ਸੱਜਣਾ ਵੇਂ,
ਜੇ ਚੂਲੀ ਭਰ ਪਿਆਰ ਦੀ ਮਿਲ ਜਾਵੇ,
।।।।।।।।
ਮੇਰੀ ਮੰਜਿਲ ਹੈ ਸਮਸਾਨ ਹੁਣ,
ਚੇਤੇ ਰੱਖ ਲਈ ਮੇਰਾ ਨਾਮ ਹੁਣ
ਮੈ ਅੱਖ ਭਰ ਕੇ ਸੌਣਾ ਚਾਉਂਦਾ ਹਾਂ
ਇਸਤੋਂ ਪਹਿਲਾਂ ਰੋ ਮੇਰਾ ਦਿੱਲ ਜਾਵੇ
ਮੈਂ ਸਾਰੀ ਉਮਰ ਲੰਘਾਦਾ ਸੱਜਣਾ ਵੇਂ,
ਜੈ ਚੂਲੀ ਭਰ ਪਿਆਰ ਦੀ ਮਿਲ ਜਾਵੇ,
ਮੇਰਾ ਸੁੰ ਨ ਮਸਾਣ ਏ ਬਾਗ਼ ਮੁਹੱਬਤ ਦਾ,
ਜੋ ਇਕ ਚੂਲੀ ਪਿਆਰ ਨਾਲ ਖਿਲ ਜਾਵੇ,