ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜੀਵਨ ਮੈਂਬਰ ਤੇ ਸਿਰਕੱਢ ਹਾਸ ਵਿਅੰਗ ਲੇਖਕ ਬਲਦੇਵ ਸਿੰਘ ਆਜ਼ਾਦ ਸੁਰਗਵਾਸ.
ਮੁਕਤਸਰ ਜ਼ਿਲ੍ਹੇ ਦੇ ਉੱਘੇ ਹਾਸ ਵਿਅੰਗ ਲਿਖਾਰੀ ਪ੍ਰਿੰਸੀਪਲ ਬਲਦੇਵ ਸਿੰਘ ਆਜ਼ਾਦ ਅੱਜ ਸਵੇਰੇ ਸਦੀਵੀ ਅਲਵਿਦਾ ਕਹਿ ਗਏ ਹਨ।
ਪਿਛਲੀ ਪੰਜਾਬ ਅਸੈਂਬਲੀ ਚੋਣ ਚ ਉਹ ਮਲੋਟ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਉਮੀਦਵਾਰ ਸਨ।
ਲੱਖੇਵਾਲੀ ਦੇ ਜੰਮਪਲ ਪ੍ਰਿੰਸੀਪਲ ਆਜ਼ਾਦ ਦੇ ਵਿਦਿਆਰਥੀ ਅਮਨ ਦੀਪ ਸਿੰਘ ਫੱਲੜ ਨੇ ਉਨ੍ਹਾਂ ਦੇ ਪੁੱਤਰ ਅਮੋਲਕ ਸਿੰਘ ਦੇ ਹਵਾਲੇ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਿੰਸੀਪਲ ਆਜ਼ਾਦ ਕੁਝ ਸਮੇਂ ਤੋਂ ਕੈਂਸਰ ਰੋਗ ਤੋਂ ਪੀੜਤ ਸਨ।
ਹਾਂਸ ਵਿਅੰਗ ਦੀਆਂ ਕਈ ਕਾਵਿ ਤੇ ਵਾਰਤਕ ਪੁਸਤਕਾਂ ਦੇ ਲੇਖਕ ਪ੍ਰਿੰਸੀਪਲ ਬਲਦੇਵ ਸਿੰਘ ਆਜ਼ਾਦ ਮੇਰੀ ਬੇਨਤੀ ਮੰਨ ਕੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਵੀ ਜੀਵਨ ਮੈਂਬਰ ਬਣੇ।
ਅਦਬ ਨਵਾਜ਼ ਮਿੱਤਰ, ਸਾਹਿੱਤਕ ਪ੍ਰੇਰਨਾ ਸਰੋਤ ਬਣ ਕੇ ਵਿਚਰਨ ਵਾਲੇ ਹਿੰਮਤੀ ਤੇ ਉਤਸ਼ਾਹੀ ਵੀਰ ਦੇ ਜਾਣ ਤੇ ਮਨ ਉਦਾਸ ਹੋਇਆ ਹੈ।
(ਇਹ ਉਦਾਸ ਜਾਣਕਾਰੀ ਪ੍ਰੋ. ਗੁਰਭਜਨ ਗਿੱਲ ਜੀ ਨੇ ਸਾਂਝੀ) ਕੀਤੀ )
