ਕਵਿਤਾ / ਭੁਲੇਖੇ / ਮਧੂ ਵਰਮਾ .
ਮੈਂ ਤਾਂ ਐਵੇਂ ਭੁਲੇਖਿਆਂ 'ਚ ਜਿਉਂਦਾ ਰਿਹਾ
ਭਰਮ-ਭੁਲੇਖਿਆਂ ਵਿਚ ਹੀ ਜ਼ਿੰਦਗੀ ਜਿਉਣਾ ਸਿਖ ਗਿਆ
ਮੈਨੂੰ ਜ਼ਿੰਦਗੀ ਦੇ ਪੈਂਡਿਆਂ ਨੇ ਕਈ ਵਾਰ ਸੁੱਟਿਆ
ਤੇ ਮੈਂ ਡਿੱਗ ਕੇ ਮੁੜ ਕੇ ਖਲੋਣਾ ਸਿਖ ਲਿਆ
ਮੈਂ ਤਾਂ ਐਵੇਂ.....
ਮੈਨੂੰ ਆਪਣਿਆਂ ਨੇ ਤੋੜਿਆ, ਬੇਗਾਨਿਆਂ ਨੇ ਕੁਚਲਿਆ
ਤੇ ਮੈਂ ਹੱਸ ਕੇ ਦੁੱਖਾਂ ਦੇ ਅੱਗੇ ਖਲੋਣਾ ਸਿਖ ਲਿਆ
ਮੈਂ ਤਾਂ ਐਵੇਂ....
ਜ਼ਿੰਦਗੀ ਦੇ ਭੁਲੇਖਿਆਂ ਦੀ ਦੌੜ ਵਿਚ ਮੈਂ
ਦੁੱਖ ਆਪਣੀ ਕਲਮ ਨੂੰ ਸੁਣਾਉਣਾ ਸਿਖ ਲਿਆ
ਮੈਂ ਤਾਂ ਐਵੇਂ ਭੁਲੇਖਿਆਂ 'ਚ.....
