ਨਿਰਜੀਵ ਵਸਤ ਬਣ ਰਿਹਾ ਮਨੁੱਖ .
"ਵਾਂਗ ਕੁਰਸੀਆਂ ਮੇਜਾਂ ਦੇ ਜਿੰਨੀਆਂ ਤੇ ਜੋ ਨਿਰਜੀਵ ਚੀਜ਼ਾਂ ਨੇ,
ਇਨਸਾਨ ਵੀ ਹੁਣ ਉਨ੍ਹਾਂ ਵਰਗਾ ਬਣਦਾ ਜਾਂਦਾ ਹੈ।
ਜਜ਼ਬਾਤੀ ਜੀਵ ਕਹਾਉਂਦਾ ਸੀ,ਪਰ ਕਮੀ ਹੈ ਹੁਣ ਜਜ਼ਬਾਤਾਂ ਦੀ,
ਉਲਝਣ ਦੇ ਵਿੱਚ ਰਹਿੰਦਾ ਹੈ, ਹੁਣ ਬੀਤੇ ਵਕਤ ਹਲਾਤਾਂ ਦੀ।
ਨਾ ਖੁਸ਼ੀ ਹੈ ਕੁੱਛ ਹਾਸਿਲ ਕਰਨ ਦੀ, ਨਾ ਨਵਾਂ ਮੁਕਾਮ ਹੀ ਚਾਹੁੰਦਾ ਹੈ,
ਇਹ ਜੋ ਇਨਸਾਨ ਹੈ ਅੱਜ ਦਾ ਦੇਖੋ ਬੱਸ ਐਸ਼ੋ ਆਰਾਮ ਹੀ ਚਾਹੁੰਦਾ ਹੈ।
ਕਦੇ ਟੁੱਟੇ ਮੰਜੇ 'ਤੇ ਵੀ ਘੂੁਕ ਸੌਂ ਜਾਂਦਾ ਸੀ ਜੋ,
ਅੱਜ ਮਖਮਲ ਉੱਤੇ ਪੈ ਕੇ ਨੀਂਦ ਦੀ ਗੋਲੀ ਖਾਂਦਾ ਹੈ।
"ਵਾਂਗ ਕੁਰਸੀਆਂ ਮੇਜਾਂ ਦੇ ਜਿੰਨੀਆਂ ਨਿਰਜੀਵ ਜੋ ਚੀਜਾਂ ਨੇ,
ਇਨਸਾਨ ਵੀ ਹੁਣ ਉਨ੍ਹਾਂ ਵਰਗਾ ਬਣਦਾ ਜਾਂਦਾ ਹੈ।।"
ਮਰ ਚੁੱਕੀ ਜ਼ਮੀਰ ਹੈ ਜਿਸਦੀ,ਮਰ ਚੁੱਕੀ ਉਸਦੀ ਰੂਹ ਹੈ,
ਸ਼ਹਿਰਾਂ ਦੇ ਪਿੰਜਰੇ ਚ ਕੈਦ, ਭੁੱਲ ਚੁੱਕਾ ਪਿੰਡ ਦੀ ਜੂਹ ਹੈ।
ਕਿਤੇ ਬੁਰਾ ਨਾ ਮੇਰਾ ਹੋਵੇ ਬੱਸ ਇਹੀ ਸੋਚਦਾ ਰਹਿੰਦਾ ਹੈ,
ਮੈਂ, ਮੇਰਾ ਤੇ ਮੈਨੂੰ ਦੇਖੋ ਬੱਸ ਇਹੀ ਲੋਚਦਾ ਰਹਿੰਦਾ ਹੈ।
ਮਾਂ ਨੂੰ ਭੁੱਲਿਆ, ਵਤਨ ਨੂੰ ਭੁੱਲਿਆ, ਭੁੱਲਿਆ ਆਪਣੀ ਬੋਲੀ,
ਇਹ ਇਨਸਾਨ ਹੁਣ ਦੇਖੋ ਕੈਸਾ ਨਿਰਮਮ ਬਣਦਾ ਜਾਂਦਾ ਹੈ।
"ਵਾਂਗ ਕੁਰਸੀਆਂ ਮੇਜਾਂ ਦੇ ਜਿੰਨੀਆਂ ਨਿਰਜੀਵ ਜੋ ਚੀਜਾਂ ਨੇ,
ਇਨਸਾਨ ਵੀ ਹੁਣ �"ਨ੍ਹਾਂ ਵਰਗਾ ਬਣਦਾ ਜਾਂਦਾ ਹੈ।।"
ਸੂਲ ਖੁੱਭੇ ਜਿਸ ਦਿਲ 'ਤੇ, ਦੇਖ ਕੇ ਕਿਸੇ ਦਾ ਮਾੜਾ ਹਾਲ,
ਨਾ ਮਿਲਦਾ ਮਾਏ ਕਿਸੇ ਵੀ ਕੁੱਖ ਤੋਂ ਹੁਣ ਗੁਦੜੀ ਦਾ ਲਾਲ।
ਹੁਣ ਨਾ ਕਰੋ ਭਰੋਸਾ ਇਸਦਾ, ਇਸਨੇ ਦੇਣਾ ਨਹੀਂ ਕਿਸੇ ਦਾ ਸਾਥ,
ਕੋਈ ਫ਼ਰਕ ਨੀ ਪੈਂਦਾ ਇਸਨੂੰ, ਤੂੰ ਐਵੀਂ ਲੀਕਾਂ ਮਾਰੇਂ ਸਿਧਾਰਥ।
ਹੈ ਨੀ ਕੋਈ ਮੇਰੇ ਤੋਂ ਉੱਪਰ ਖੁਦ ਨੂੰ ਸਭਨਾਂ ਤੋਂ ਬਲਵਾਨ ਸਮਝ ਕੇ,
ਇਨਸਾਨ ਦੇਖੋ ਆਪਣੇ ਅੰਤ ਵੱਲ ਤੁਰਿਆ ਜਾਂਦਾ ਹੈ।
"ਵਾਂਗ ਕੁਰਸੀਆਂ ਮੇਜਾਂ ਦੇ ਜਿੰਨੀਆਂ ਨਿਰਜੀਵ ਜੋ ਚੀਜਾਂ ਨੇ,
ਇਨਸਾਨ ਵੀ ਹੁਣ �"ਨ੍ਹਾਂ ਵਰਗਾ ਬਣਦਾ ਜਾਂਦਾ ਹੈ।।"
- ਸਿਧਾਰਥ
