ਫੁੱਲਾਂ ਤੋਂ ਸਿੱਖ .
ਜੇ ਹੱਸਣਾ ਤੂੰ
ਕੰਡਿਆਂ 'ਚ ਰਹਿੰਦੇ
ਫੁੱਲਾਂ ਤੋਂ ਸਿੱਖ।
ਜੇ ਬੇਫਿਕਰਾ ਜਿਊਣਾ ਤੂੰ
ਹਵਾਵਾਂ 'ਚ ਖਿੜਦੇ
ਫੁੱਲਾਂ ਤੋਂ ਸਿੱਖ।
ਜੇ ਕੁੱਝ ਵੰਡਣਾ ਤੂੰ
ਹਾਸੇ ਮਹਿਕਾਂ ਵੰਡਦੇ
ਫੁੱਲਾਂ ਤੋਂ ਸਿੱਖ।
ਜੇ ਦੁੱਖ ਸੁੱਖ 'ਚ ਖੜ੍ਹਨਾ
ਕਬਰ 'ਤੇ ਚੜਾਏ
ਫੁੱਲਾਂ ਤੋਂ ਸਿੱਖ।
ਜੇ ਹੋਣਾ ਮਦਹੋਸ਼ ਤੂੰ
ਤਰੇਲੇ ਜਾਮ ਪਿਲਾਉਂਦੇ
ਫੁੱਲਾਂ ਤੋਂ ਸਿੱਖ।
ਜੇ ਨਿਭਾਉਣੀ ਪ੍ਰੀਤ ਤੂੰ
ਮਾਖਿਉਂ ਲੁਟਾਉਂਦੇ
ਫੁੱਲਾਂ ਤੋਂ ਸਿੱਖ।
ਜੇ ਹੋਣਾ ਕੁਰਬਾਨ ਤੂੰ
ਮਹਿਬੂਬ ਲਈ ਟੁੱਟੇ
ਫੁੱਲਾਂ ਤੋਂ ਸਿੱਖ।
ਜੇ ਹੋਣਾ ਅਮਰ ਤੂੰ
ਕਿਤਾਬਾਂ 'ਚ ਸੁੱਕੇ
ਫੁੱਲਾਂ ਤੋਂ ਸਿੱਖ।
✍
