ਦੇਸ਼ ਦਾ ਫੁੱਲ .
ਆਓ ! ਫੁੱਲਾਂ ਵਾਂਗ ਪਵਿੱਤਰ ਹੋ ਜਾਈਏ,
ਨਾ ਕਦੇ ਕੰਡਿਆਂ ਵਰਗਾ ਵਤੀਰਾ ਬਣਾਈਏ|
ਫੁੱਲ ਦੀਆਂ ਪੱਤੀਆਂ ਵਾਂਗ ਇਕੱਠੇ ਹੋ ਜਾਈਏ,
ਏਕਤਾ ਵਿੱਚ ਬਲ ਹੈ ਦਾ ਗੁਣ ਅਪਣਾਈਏ,
ਆਓ ! ਫੁੱਲਾਂ ਵਾਂਗ ਪਵਿੱਤਰ ਹੋ ਜਾਈਏ,
ਨਾ ਕਦੇ ਕੰਡਿਆਂ ਵਰਗਾ ਵਤੀਰਾ ਬਣਾਈਏ|
ਫੁੱਲਾਂ ਦੇ ਰਸ ਵਾਂਗ ਹਰ ਇੱਕ ਦੇ ਕੰਮ ਆਈਏ,
ਰਾਜ ਨਹੀਂ ਸੇਵਾ ਦਾ ਗੁਣ ਅਪਣਾਈਏ,
ਆਓ ! ਫੁੱਲਾਂ ਵਾਂਗ ਪਵਿੱਤਰ ਹੋ ਜਾਈਏ,
ਨਾ ਕਦੇ ਕੰਡਿਆਂ ਵਰਗਾ ਵਤੀਰਾ ਬਣਾਈਏ|
ਫੁੱਲਾਂ ਦੀ ਖੁਸ਼ਬੂ ਵਾਂਗ ਆਲਾ ਦੁਆਲਾ ਮਹਿਕਾਈਏ,
ਲਾਲਚ ਦੀ ਬਦਬੂ ਛੱਡ ਇਮਾਨਦਾਰੀ ਦੀ ਨੀਤੀ ਅਪਣਾਈਏ,
ਆਓ ! ਫੁੱਲਾਂ ਵਾਂਗ ਪਵਿੱਤਰ ਹੋ ਜਾਈਏ,
ਨਾ ਕਦੇ ਕੰਡਿਆਂ ਵਰਗਾ ਵਤੀਰਾ ਬਣਾਈਏ|
ਫੁੱਲਾਂ ਵਾਂਗ ਕਿਸੇ ਦੀ ਖੁਸ਼ੀ ਲਈ ਕੁਰਬਾਨ ਹੋ ਜਾਈਏ,
ਦੇਸ਼ ਕੌਮ ਦੀ ਰਾਖੀ ਲਈ ਬਲਿਦਾਨ ਹੋ ਜਾਈਏ,
ਆਓ ! ਫੁੱਲਾਂ ਵਾਂਗ ਪਵਿੱਤਰ ਹੋ ਜਾਈਏ,
ਨਾ ਕਦੇ ਕੰਡਿਆਂ ਵਰਗਾ ਵਤੀਰਾ ਬਣਾਈਏ|
ਫੁੱਲਾਂ ਨਾਲ ਫ਼ੁੱਲ ਬਣ ਕੇ ਇੱਕ ਬਗ਼ੀਚਾ ਨਵਾਂ ਉਗਾਈਏ
ਦੇਸ਼ ਦਾ ਹਰ ਇਕ ਸ਼ਹਿਰੀ ਨਾ ਵਿਦੇਸ਼ ਵਿੱਚ ਸਿਰ ਝੁਕਾਏ ਪ੍ਰਣ ਕਰ ਜਾਈਏ
ਆਓ ! ਫੁੱਲਾਂ ਵਾਂਗ ਪਵਿੱਤਰ ਹੋ ਜਾਈਏ
ਨਾ ਕਦੇ ਕੰਡਿਆਂ ਵਰਗਾ ਵਤੀਰਾ ਬਣਾਈਏ
- ਸ਼ਿਵਮ ਮਹਾਜਨ