ਤੂੰ ਫੁੱਲ ਹੋਵੇਂ .

ਤੂੰ ਹੋਵੇਂ ਫੁੱਲ ਗੁਲਾਬ ਦਾ

 ਤੇ ਮੈਂ ਹੋਵਾਂ ਮਾਲੀ ਨੀ,

ਦਿਨ ਰਾਤ ਹਨੇਰੇ ਸੋਹਣਿਆ

ਤੇਰੀ ਕਰਾਂ ਰਖਵਾਲੀ ਨੀ,

।।।।।।।।।।

ਤੇਰੇ ਬੋਲ ਵੀ ਲਗਦੇ ਮਿੱਠੇ ਨੇ

ਜੋ  ਹੋਵੇਂ ਗੁਲਕੰਦ ਗੁਲਾਬ ਦੀ

ਤੇਰੇ ਬਦਨ ਚ ਖੁਸ਼ਬੂ ਸੋਹਣਿਆ

ਜੋ ਹੋਵੇ  ਸੁਗੰਧ ਗੁਲਾਬ ਦੀ

ਤੇਰੇ ਹੁਸਨ ਦੇ ਅੱਗੇ ਸੋਹਣਿਆ

ਫਿੱਕੀ ਗੁਲਾਬ ਦੀ ਲਾਲੀ ਨੀ

ਤੂੰ ਹੋਵੇਂ ਫੁੱਲ ਗੁਲਾਬ ਦਾ

ਤੇ ਮੈ ਹੋਵਾ ਮਾਲੀ ਨੀ,,

।।।।।।।।।


ਤੂੰ  ਖਿੱਡ਼ਦਾ ਵਾਂਗ ਗੁਲਾਬ ਦੇ

ਤੇਰੇ ਤੋ ਸਾਰੇ  ਮੱਚਦੇ ਨੇ,,

ਤੇਰੀ ਰੂਹ ਬੋਲੀ ਜਦ ਪਾਉਂਦੀ ਏ

ਫਿਰ ਭੌਰ ਫੁੱਲਾਂ ਤੇ ਨੱਚਦੇ ਨੇ

ਤੂੰ ਮੇਰੀ ਝੋਲੀ ਵਿੱਚ ਪੈ ਜਾਵੇ

ਮੈਂ ਇਹ ਆਸ ਜਗਾ ਲੀ ਨੀ।

ਤੂੰ ਹੋਵੇਂ ਫੁੱਲ ਗੁਲਾਬ ਦਾ 

ਤੇ ਮੈਂ ਹੋਵਾਂ ਮਾਲੀ ਨੀ

        - ਮੈਂਡੀ ਖੱਟੜਾ