ਸਿਵਲ ਹਸਪਤਾਲ 'ਚ ਕੋਰੋਨਾ ਪ੍ਰਭਾਵਿਤ /ਸ਼ੱਕੀ ਮਰੀਜ਼ਾਂ ਨੂੰ ਤਿੰਨੋ ਸਮੇਂ ਪੌਸ਼ਟਿਕ ਭੋਜਨ ਮੁਹੱਈਆ ਕਰਵਾ ਰਿਹੈ ਅੰਨ ਜਲ ਸੇਵਾ ਟਰੱਸਟ.

ਲੁਧਿਆਣਾ 22 ਅਪ੍ਰੈਲ (ਲਲਿਤ ਬੇਰੀ) - ਪਿਛਲੇ ਕਈ ਸਾਲਾ ਤੋਂ ਸਿਵਲ ਹਸਪਤਾਲ ਲੁਧਿਆਣਾ ਵਿੱਚ ਜ਼ੇਰੇ ਇਲਾਜ ਮਰੀਜਾਂ ਅਤੇ ਉਨ੍ਹਾਂ ਦੀ ਦੇਖਭਾਲ ਕਰ ਰਹੇ ਰਿਸ਼ਤੇਦਾਰਾਂ ਨੂੰ ਮੁਫ਼ਤ ਖਾਣੇ ਦੀ ਸਹੂਲਤ ਮੁਹਈਆ ਕਰਵਾ ਰਹੀ ਸਮਾਜ ਸੇਵੀ ਸੰਸਥਾ ਅੰਨ ਜਲ ਸੇਵਾ ਟਰੱਸਟ ਨੇ ਕੋਵਿਡ-19 ( ਕੇਰੋਨਾ ਵਿਰਇਸ ਦੇ ਚਲਦੇ ਲੋਕਡਊਂਨ/ ਕਰਿਫਊ ਦੇ ਔਖੇ ਸਮੇ ਵਿੱਚ ਜਿਲ੍ਹਾ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ, ਸਿਹਤ ਵਿਭਾਗ, ਨਗਰ ਨਿਗਮ ਅਤੇ ਸ਼ਹਿਰ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਕੋਰੋਨਾ ਪ੍ਰਭਾਵਿਤ ਅਤੇ ਸ਼ੱਕੀ ਮਰੀਜਾਂ ਅਤੇ ਊਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਤਿੰਨੋ ਸਮੇ ਮੁਫ਼ਤ ਪੋਸ਼ਟਿਕ ਭੋਜਨ ਮੁਹਈਆ ਕਰਵਾਓਣ ਦਾ ਬੀੜਾ ਚੁੱਕਿਆ ਹੋਇਆ ਹੈ।ਟਰੱਸਟ ਦੇ ਪ੍ਰਧਾਨ ਸ਼ਿਵਰਾਮ ਸਰੋਏ ਦੱਸਿਆ ਕਿ ਡਾਕਟਰੀ ਸਲਾਹ ਨਾਲ ਮਰੀਜਾਂ ਨੂੰ ਨਾਸ਼ਤਾ ਚਾਹ, ਦੁੱਧ, ਨਿੰਬੂ ਪਾਣੀ, ਬੋਤਲ ਬੰਦ ਮਿਨਰਲ ਵਾਟਰ, ਹਲਦੀ ਵਾਲਾ ਦੂਧ, ਬਰੈਡ, ਬਿਸਕੁਟ, ਦਾਲ ਚਾਵਲ, ਸਬਜ਼ੀ, ਬੂੰਦੀ ਵਾਲਾ ਰੈਤਾ, ਦਲੀਆ, ਖਿਚੜੀ, ਫਲ, ਸਨੈਕਸ ਆਦਿ ਦਿਤੇ ਜਾ ਰਿਹੈ ਹਨ। 


ਸ਼੍ਰੀ ਸਰੋਏ ਨੇ ਦੱਸਿਆ ਕਿ ਹਸਪਤਾਲ ਚ ਸਰਕਾਰੀ ਵਿਭਾਗਾਂ ਦੇ ਵਲੋਂ ਸੈਨੇਟਾਈਜ਼ੇਸ਼ਨ ਦੇ ਉਚੇਰੇ ਉਪਰਾਲਿਆਂ ਦੇ ਨਾਲ ਹੀ ਟਰੱਸਟ ਵਲੋਂ ਸਿਹਤ ਵਿਭਾਗ ਦੇ ਮਾਹਿਰ ਡਾਕਟਰਾਂ ਦੀ ਸਲਾਹ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਇਟ ਚਾਰਟ ਮੁਤਾਬਿਕ ਪੋਸ਼ਟਿਕ ਭੋਜਨ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਦਿੱਤਾ ਜਾ ਰਿਹਾ ਹੈ ।

ਊਨਾ ਦੱਸਿਆ ਕਿ ਇਸ ਤੋਂ ਇਲਾਵਾ ਅੰਨ ਜਲ ਸੇਵਾ ਟਰੱਸਟ ਵਲੋਂ ਸਿਹਤ ਵਿਭਾਗ ਦੇ ਦਰਜ਼ਾ ਚਾਰ ਕਰਮਚਾਰੀਆ ਨੂੰ ਵੀ ਭੋਜਨ ਦੇਣ ਤੋਂ ਇਲਾਵਾ ਉਨਾਂ ਦੇ ਪਰਿਵਾਰਾਂ ਲਈ ਸੁੱਕਾ ਰਾਸ਼ਨ ਵੀ ਦਿੱਤਾ ਜਾ ਰਿਹਾ ਹੈ। ਸ਼੍ਰੀ ਸਰੋਏ ਨੇ ਇਹ ਵੀ  ਦੱਸਿਆ ਕਿ ਸਮਾਜਿਕ ਜੁਮੇਵਾਰੀ ਨੂੰ ਕਾਰਗਾਰ ਢੰਗ ਨਾਲ ਨਿਭਾਉਣ ਲਈ ਟਰੱਸਟ ਵਚਨਵੱਧ ਹੈ ਅਤੇ ਸੰਕਟ ਦੇ ਇਸ ਦੌਰ ਵਿਚ ਕੰਮਾਕਾਰਾਂ ਤੋਂ ਅਵਾਜ਼ਾਰ ਹੋਏ ਦਿਹਾੜੀਦਾਰ ਗਰੀਬ ਮਜਦੂਰਾਂ, ਕਮਜ਼ੋਰ ਤਬਕੇ ਦੇ ਲੋਕਾਂ ਨੂੰ ਵੱਖ ਵੱਖ ਬਸਤੀਆਂ ਵਿੱਚ ਜਾ ਕੇ ਪੈਕੇਡ ਫ਼ੂਡ ਅਤੇ ਸੁਕਾ ਰਾਸ਼ਨ ਵੀ ਮੁਹਿਆ ਕਰਵਾਇਆ ਜਾ ਰਿਹਾ ਹੈ ਉਨਾਂ ਨੇ ਦਾਨੀ ਸੱਜਣਾ ਨੂੰ ਅਪੀਲ ਕੀਤੀ ਕਿ ਵਿਸ਼ਵ ਭਰ ਵਿਚ ਫੈਲੀ ਕੋਵਿਡ 19 ਕਾਰਣ ਪੈਦਾ ਹੋਏ ਹਾਲਤਾਂ ਨਾਲ ਨਿਪਟਣ ਵਿਚ ਸਹਾਇਤਾ ਦੇਣ ਲਈ ਉਹ ਸੰਸਥਾ ਦੇ ਸਹਿਯੋਗੀ ਬਣ ਸਕਦੇ ਹਨ ਗਰੀਬ ਜਰੂਰਤਮੰਦਾਂ ਨੂੰ ਭੋਜਨ ਅਤੇ ਰਾਸ਼ਨ ਦੇਣ ਵਿਚ ਮਦਦਗਾਰ ਹੋਣ ਲਈ ਦਾਨੀ ਸਾਜਨ ਸੰਸਥਾ ਨਾਲ  ਮੋਬਾਈਲ ਨੰ( 93169 20767) ਤੇ ਸੰਪਰਕ ਕਰ ਸਕਦੇ ਹਨ ।