ਉਹ ਹੋਰ ਹੋਣਗੇ.
ਉਹ ਹੋਰ ਹੋਣਗੇ ਜੋ ਗਾਉਂਦੇ ਨੇ ਸਾਜ਼ਾਂ ਨਾਲ
ਮੈਂ ਤਾਂ ਵਜਾਂਦਾ ਰਿਹਾ ਹਾਂ
ਉਮਰ ਭਰ ਗ਼ਰੀਬੀ ਦਾ ਸਾਜ਼
ਲੋੜਾਂ, ਥੁੜਾਂ ਤੇ ਮੁਸ਼ਕਿਲਾਂ ਦੇ
ਗੀਤਾਂ ਨਾਲ ਹੀ ਕਰਦਾ ਰਿਹਾ ਹਾਂ ਮਨ ਬਹਿਲਾਵਾ
ਹਮੇਸ਼ਾ ਹੀ ਦਿੰਦਾ ਰਿਹਾ ਹਾਂ ਆਪਣੇ ਆਪ ਨੂੰ ਛਲਾਵਾ
ਉਹ ਹੋਰ ਹੋਣਗੇ ਜੋ ਵੇਖਦੇ ਨੇ ਜਿਸਮਾਂ ਦੀ ਨੁਮਾਇਸ਼
ਤੇ ਕਰਦੇ ਨੇ ਹਮੇਸ਼ਾ ਅੰਗਾਂ ਦੀ ਪੈਮਾਇਸ਼
ਮੈਂ ਤਾਂ ਜਿਸਮਾਂ ਤੋਂ ਰੂਹਾਂ ਤਕ ਦੇ ਨਾਪਾਕ ਰਿਸ਼ਤਿਆਂ ਨੂੰ
ਨਿਭਾਂਦਾ ਰਿਹਾ ਹਾਂ ਸਦਾ
ਸ਼ਾਇਦ ਇੱਸੇ ਲਈ ਮੈਂ ਬਣ ਨਹੀਂ ਸਕਿਆ ਕਦੀ ਬੇਵਫ਼ਾ
ਉਹ ਹੋਰ ਹੋਣਗੇ ਜੋ ਕਰਦੇ ਨੇ ਲੱਖਾਂ ਦਾਅਵੇ ਤੇ ਵਾਅਦੇ
ਮੈਂ ਤਾਂ ਹਮੇਸ਼ਾ ਹੀ ਚਾਹਿਆ ਹੈ ਜਿਸਨੂੰ
ਉਸਦਾ ਹੀ ਰਿਹਾ
ਹਰ ਕਦਮ ਤੇ ਭਾਵੇਂ ਆਂਦੀਆਂ ਰਹੀਆਂ ਔਕੜਾਂ
ਪਰ ਮੈਂ ਤਾਂ ਸਦਾ ਉਸ ਦਾ ਸਾਂ, ਉਸੇ ਦਾ ਹੀ ਰਿਹਾਂ
ਉਹ ਹੋਰ ਹੋਣਗੇ ਜੋ ਹਮੇਸ਼ਾ ਝੂਠ ਦਾ ਨਿਤਾਰਾ ਕਰਦੇ ਨੇ ਸਦਾ
ਆਪਣੀ ਕਲਮ ਨਾਲ ਧੋਖਾ ਕਰ ਢਿੱਡ ਭਰਦੇ ਰਹੇ ਸਦਾ
ਮੈਂ ਤਾਂ ਹਮੇਸ਼ਾ ਸੱਚ ਦਾ ਪੱਲਾ ਫੜ ਕੇ ਹੀ ਚਲਾਈ ਜ਼ਿੰਦਗੀ
ਇਸੇ ਲਈ ਮੇਰੀ ਆਵਾਜ਼ 'ਭੀੜ' ਨਾਲ ਟਕਰਾ ਕੇ ਸਦਾ ਹੀ ਵਾਪਿਸ ਆਈ
. - ਕੇ. ਮਨਜੀਤ
. 7888560823