ਜਿਊਣਾ ਸਿਖਾਉਦੀਆਂ ਕਿਤਾਬਾਂ .

ਕਿਤਾਬਾਂ ਇੱਕਲੇਪਣ 'ਚ

ਹਸਾਉੰਦੀਆਂ 

ਰਵਾਉੰਦੀਆਂ 

ਮੁਸਕਰਾਉੰਦੀਆਂ

ਧੀਰਜ  ਬਣਾਉੰਦੀਆਂ ਨੇ।


ਕਿਤਾਬਾਂ ਜਿੰਦਗੀ ਨੂੰ 

ਪੜਾਉੰਦੀਆਂ 

ਸਿਖਾਉੰਦੀਆਂ 

ਅਗਾਂਹ ਵਧਾਉੰਦੀਆਂ 

ਖੂਬਸੂਰਤ ਬਣਾਉੰਦੀਆਂ ਨੇ।


ਕਿਤਾਬਾਂ ਇਸ਼ਕ ਨੂੰ 

ਬਿਆਨ ਕਰਦੀਆਂ

ਥਲ' ਚ ਮਰਦੀਆਂ

ਘੜੇ ਤੇ ਤਰਦੀਆਂ

ਹੀਰ ਬਾਰੇ ਦੱਸਦੀਆਂ ਨੇ।


ਕਿਤਾਬਾਂ ਸਾਡੇ ਲਈ

ਖਾਬ ਸਜਾਉੰਦੀਆਂ

ਰਾਹ ਬਣਾਉੰਦੀਆਂ

ਮੰਜਿਲ ਦਿਖਾਉੰਦੀਆਂ

ਜਿਉਣਾ ਸਿਖਾਉੰਦੀਆਂ ਨੇ।

     ✍