ਚੱਲ ਕਿਤਾਬ ਲਿਖ.
ਜੇ ਤੂੰ ਖੁਸ਼ ਹੈਂ, ਖੁਸ਼ੀ ਦਾ ਇਜ਼ਹਾਰ ਕਰ
ਚੱਲ ਕਿਤਾਬ ਲਿੱਖ।
ਜੇ ਤੂੰ ਜੰਮਣ ਤੋਂ ਬਾਅਦ ਅੱਜ ਜਾਗਿਆ,ਲੋਕਾਂ ਨੂੰ ਜਗਾ
ਚੱਲ ਕਿਤਾਬ ਲਿੱਖ।
ਜੇ ਤੂੰ ਪਿਆਰ ਦੀ ਸੂਲੀ ਚੜ੍ਹਿਆ,ਦਰਦ ਬਿਆਨ ਕਰ
ਚੱਲ ਕਿਤਾਬ ਲਿੱਖ।
ਜੇ ਤੂੰ ਕਦੇ ਸੱਭਿਆਚਾਰ ਨੂੰ ਪਿਆਰ ਕੀਤਾ,ਮਾਣ ਮਹਿਸੂਸ ਕਰ
ਚੱਲ ਕਿਤਾਬ ਲਿੱਖ।
ਜੇ ਤੂੰ ਕਦੇ ਕੁਦਰਤ ਦਾ ਗੀਤ ਸੁਣਿਆ, ਆਨੰਦ ਬਿਆਨ ਕਰ
ਚੱਲ ਕਿਤਾਬ ਲਿਖ।
ਜੇ ਤੂੰ ਕਦੇ ਆਪਣੇ ਆਪ ਨੂੰ ਪੜ੍ਹਿਆ,ਲੋਕਾਂ ਦੀ ਛੱਡ
ਚੱਲ ਕਿਤਾਬ ਲਿਖ।
ਜੇ ਤੂੰ ਮੌਨ ਹੈੰ, ਕਲਮ ਨੂੰ ਤਾਕਤ ਬਣਾ
ਚੱਲ ਕਿਤਾਬ ਲਿਖ।
- ਸ਼ਿਵਮ ਮਹਾਜਨ