ਬੋਲਦੀ ਹੈ ਹਰ ਕਿਤਾਬ.

ਸੌਖਾ ਹੈ ਲੇਖਕਾਂ ਨੂੰ ਮਾਰਨਾ,

ਪਰ ਕਿਤਾਬਾਂ ਨੂੰ ਮਾਰਨਾ ਸੌਖਾ ਨਹੀਂ।


ਸੱਚ ਅਣਦੇਖਿਆ-ਸੁਣਿਆ ਹੋ ਸਕਦਾ ਹੈ,

ਪਰ ਕਿਤਾਬਾਂ ਚੋਂ ਮਿਟਾਉਣਾ ਸੌਖਾ ਨਹੀਂ।


ਪੜ੍ਹ ਸਕਦੇ ਹੋ ਅਨੇਕਾਂ ਤੁਸੀਂ ਜ਼ਿੰਦਗੀ 'ਚ,

ਪਰ ਹਰ ਕਿਤਾਬ ਨਾਲ ਇਸ਼ਕ ਪਾਉਣਾ ਸੌਖਾ ਨਹੀਂ।


ਸਿਲੇਬਸ ਦੀ ਕਿਤਾਬਾਂ ਤਾਂ ਹਰ ਕੋਈ ਪੜ੍ਹਦਾ ਹੈ,

ਪਰ ਹਰ ਕੋਨੇ ਨੂੰ ਕਿਤਾਬਾਂ ਨਾਲ ਸਜਾਉਣਾ ਸੌਖਾ ਨਹੀਂ।


ਬੋਲਦੀ ਹੈ ਹਰ ਕਿਤਾਬ, ਜੇ ਤੁਸੀਂ ਸੁਣਨਾ ਚਾਹੋ,

ਪਰ ਉਸਦੀ ਖ਼ਾਮੋਸ਼ੀ ਨੂੰ ਸੁਣਨਾ ਸੌਖਾ ਨਹੀਂ।


ਨਹੀਂ ਹੁੰਦੀ ਕੋਈ ਕਿਤਾਬ ਮਾੜੀ ਜਾਂ ਚੰਗੀ,

ਪਰ ਹਰ ਕਿਤਾਬ 'ਚ ਚੰਗਿਆਈ ਲੱਭਣਾ ਸੌਖਾ ਨਹੀਂ।


ਅਸੀਂ ਪੜ੍ਹ, ਦੇਖ ਤੇ ਸੁਣ ਵੀ ਸਕਦੇ ਹਾਂ,

ਪਰ ਖ਼ੁਦ ਕਿਤਾਬ ਹੋ ਜਾਣਾ ਸੌਖਾ ਤਾਂ ਨਹੀਂ।


                                --ਕਾਰਤਿਕਾ ਸਿੰਘ