ਕਿਤਾਬਾਂ .
(ਕਿਤਾਬ ਦਿਵਸ ਦੀਆਂ ਮੁਬਾਰਕਾਂ!
ਸਲਾਮ ਉਹਨਾਂ ਕਿਤਾਬਾਂ ਨੂੰ ਜਿਨ੍ਹਾਂ
ਨੇ ਮੇਰੀ ਜ਼ਿੰਦਗੀ ਨੂੰ ਰੁਸ਼ਨਾਇਆ)
.......... ਕਿਤਾਬਾਂ..........
ਮੈਂ ਤਾਂ ਸੀ ਮਜ਼ਦੂਰ ਦਾ ਪੁੱਤਰ,
ਨਾ ਹਿੱਸੇ ਮੇਰੇ ਜਾਗੀਰ ਕੋਈ।
ਮਹਿਲ ਮੁਨਾਰੇ ਮੌਜਾਂ ਵਾਲੀ,
ਨਾ ਹੱਥ ਵਿੱਚ ਮੇਰੇ ਲਕੀਰ ਕੋਈ।
ਨਾ ਮੈਂ ਦੇਖਿਆ ਦੇਵਤਾ ਕੋਈ,
ਨਾ ਕੋਈ ਰੱਬ ਧਿਆਇਆ ਮੈਂ।
ਜੋ ਕੁਝ ਆਇਆ ਹਿੱਸੇ ਮੇਰੇ,
ਸਭ ਵਿੱਚ ਕਿਤਾਬਾਂ ਪਾਇਆ ਮੈਂ।
ਖੰਭ ਮੇਰੀਆਂ ਆਸਾਂ ਨੂੰ ਲੱਗੇ,
ਮੈਂ ਉਡਾਰੀ ਉੱਚੀ ਮਾਰ ਗਿਆ।
ਅੰਦਰ ਜਗਿਆ ਗਿਆਨ ਦਾ ਦੀਪਕ
ਕਰ ਦੂਰ ਸਭ ਅੰਧਿਕਾਰ ਗਿਆ।
ਕਣ ਕਣ ਮੇਰਾ ਰੋਸ਼ਨ ਹੈ ਹੁਣ,
ਹਿੱਸੇ ਖੁਸ਼ੀਆਂ ਬੇ ਹਿਸਾਬ ਮੇਰੇ।
ਮੱਥੇ ਦੀ ਤਕਦੀਰ ਬਦਲਗੀ,
ਪੂਰੇ ਹੋਏ ਸਭ ਖ਼ੁਆਬ ਮੇਰੇ।
ਕੀ ਕਹਿ ਗਏ ਸੀ ਸੰਤ ਫ਼ਕੀਰ,
ਕੀ ਬਾਣੀ ਨੇ ਫਰਮਾਇਆ ਹੈ।
ਵਿੱਚ ਕਿਤਾਬਾਂ ਛਪ ਕੇ ਸਾਰਾ,
ਸਾਡੇ ਤੀਕਰ ਆਇਆ ਹੈ।
ਪੜ੍ਹ ਮੂਰਖ ਵੀ ਵਿਦਵਾਨ ਬਣੇ,
ਪੱਥਰਾ ਚੋਂ ਰੱਬ ਪਾਇਆ ਹੈ,
'ਪਾਲ਼ੀ' ਚੱਕ ਕਿਤਾਬਾਂ ਸੀਨੇ ਨਾਲ ਲਾ ਲੈ
ਇਹ ਤੇਰੀ ਜਿੰਦਗੀ ਦਾ ਸਰਮਾਇਆ ਹੈ।
- ਪਾਲ਼ੀ
9855994863