ਜ਼ਿੰਦਗੀ ਇੱਕ ਕਿਤਾਬ .

ਹਰ ਪਲ ਜਿਸਦਾ ਇਕ ਪੰਨਾ ਹੈ

ਜਿਸਨੂੰ ਗਿਆਨ ਦਾ ਸਾਗਰ ਮੰਨਾਂ ਮੈਂ।

ਉਹ ਸਭ ਨਾਲ ਜੁੜੀ ਹੋਈ ਇੱਕ ਚੀਜ਼ ਨਾਯਾਬ ਹੈ।

ਦੁੱਖਾਂ ਤੇ ਸੁੱਖਾਂ ਦੀ ਜਿਲਤ ਵਿੱਚ ਵਸੀ

ਜ਼ਿੰਦਗੀ ਇੱਕ ਕਿਤਾਬ ਹੈ।

ਆਤਮਾ ਜਿਸਦਾ ਸਿਰਲੇਖ ਹੈ

ਇਹ ਹੰਕਾਰ ਨੂੰ ਚੀਰਦੀ ਮੇਖ਼ ਹੈ।

ਸਭ ਦੇ ਚਿਤ ਨੂੰ ਠਾਰਦਾ ਇਹ ਇੱਕ ਸੁਨਹਿਰੀ ਖਵਾਬ ਹੈ।

ਦੁੱਖਾਂ ਤੇ ਸੁੱਖਾਂ ਦੀ ਜਿਲਤ ਵਿੱਚ ਵਸੀ 

ਜ਼ਿੰਦਗੀ ਇੱਕ ਕਿਤਾਬ ਹੈ।

ਰੱਬ ਹੈ ਲੇਖਕ ਇਸਦਾ

ਇਹ ਬ੍ਰਹਿਮੰਡ ਵਿੱਚ ਪ੍ਰਕਾਸ਼ਿਤ ਹੋਈ।

ਇਸਨੂੰ ਪੜ੍ਹਕੇ ਕੁੱਲ ਲੁਕਾਈ

ਆਤਮ ਵਿੱਚ ਪ੍ਰਭਾਵਿਤ ਹੋਈ।

ਇਸਦੇ ਅੰਤਲੇ ਪੰਨੇ ਤੇ

ਮੌਤ ਤੱਕ ਦਾ ਹਿਸਾਬ ਹੈ।

ਦੁੱਖਾਂ ਤੇ ਸੁੱਖਾਂ ਦੀ ਜਿਲਤ ਵਿੱਚ ਵਸੀ

ਜ਼ਿੰਦਗੀ ਇੱਕ ਕਿਤਾਬ ਹੈ।

          - ਜਸਪ੍ਰੀਤ ਸਿੰਘ।