ਇੱਕ ਇੱਕ ਅੱਖਰ ਰੋਂਵਦਾ .
ਮੈਨੂੰ ਦਰਦ ਸੁਣਾ ਤੂੰ ਆਪਣੇ,
ਸ਼ਿਵ ਬੈਠ ਮੇਰੇ ਕੋਲ ਆਣ।
ਤੂੰ ਕਿੰਝ ਦਰਦਾਂ ਨੂੰ ਲਿਖ ਗਿਆ,
ਕਿੰਝ ਕੀਤੇ ਤੂੰ ਬਿਆਨ।
ਤੇਰੀ ਕਲਮ ਸੀ ਕਿਹੜੇ ਨੜੇ ਦੀ,
ਜੋ ਦਿੰਦੀ ਸੀ ਸੀਨਾ ਛਾਣ।
ਤੇਰਾ ਇੱਕ ਇੱਕ ਅੱਖਰ ਰੋਂਵਦਾ,
ਜਿਵੇਂ ਵੈਣ ਪੈਣ ਸ਼ਮਸ਼ਾਨ।
ਸੁਣ ਹੱਥ 'ਪਾਲੀ' ਦੇ ਰੁਕ ਗਏ,
ਤੇ ਅੱਖਾਂ ਰੁਦਨ ਮਚਾਣ।
- ਪਾਲੀ