ਕਵਿਤਾ / ਮੈਂ ਕਿਤਾਬ ਬੋਲਦੀ ਹਾਂ/ ਡਾ. ਲਖਵਿੰਦਰ ਕੌਰ.
ਮੈਂ ਕਿਤਾਬ ਬੋਲਦੀ ਹਾਂ,
ਮੇਰੇ ਹਰ ਪੰਨੇ ਦਾ ਜ਼ਿਕਰ ਹੈ ਹੁੰਦਾ,
ਜ਼ਿੰਦਗੀ ਦਾ ਮੈਂ ਹਰ ਰਾਜ਼ ਖੋਲ੍ਹਦੀ ਹਾਂ,
ਮੈਂ ਕਿਤਾਬ ਬੋਲਦੀ ਹਾਂ...।
ਭਾਵੇਂ ਸੁੱਖ ਹੋਵੇ ਜਾਂ ਦੁੱਖ,
ਸਮੇਂ ਦੀ ਹਮਰਾਜ਼ ਬਣ
ਹਰ ਪਲ ਦਾ ਹਿਸਾਬ ਤੋਲਦੀ ਹਾਂ,
ਮੈਂ ਕਿਤਾਬ ਬੋਲਦੀ ਹਾਂ...।
ਮੇਰੇ ਸੀਨੇ 'ਤੇ ਉੱਕਰੇ ਨੇ ਜੋ ਲਫ਼ਜ਼,
ਉਤਾਰ ਉਨ੍ਹਾਂ ਦਾ ਕਰਜ਼,
ਮੈਂ ਨਵੇਂ ਰਾਹ ਖੋਲ੍ਹਦੀ ਹਾਂ,
ਮੈਂ ਕਿਤਾਬ ਬੋਲਦੀ ਹਾਂ...।
ਬਣ ਖੁੱਲ੍ਹੀ ਸੋਚ ਮੈਂ,
ਪੰਨੇ ਪਲਟ ਸੰਘਰਸ਼ ਦੇ,
ਇਤਿਹਾਸ ਗੌਲਦੀ ਹਾਂ,
ਮੈਂ ਕਿਤਾਬ ਬੋਲਦੀ ਹਾਂ...।
ਸਮਝੋ ਨਾ ਮੈਂਨੂੰ ਗੂੰਗੀ ਬੋਲ਼ੀ,
ਹਰ ਕ੍ਰਾਂਤੀ ਦੀ ਮੈੰ ਰਗ਼ ਰਗ਼
ਵਿੱਚ ਬੋਲਦੀ ਹਾਂ ਵ,
ਮੈਂ ਕਿਤਾਬ ਬੋਲਦੀ ਹਾਂ...।
ਨਾ ਕਰੋ ਮੈਨੂੰ ਅਣਗੌਲਿਆ ਇੰਝ,
ਆਖਰ ਮੈਂ ਵੀ ਤਾਂ
ਗਿਆਨ ਦਾ ਭੰਡਾਰ ਖੋਲ੍ਹਦੀ ਹਾਂ,
ਮੈਂ ਕਿਤਾਬ ਬੋਲਦੀ ਹਾਂ... ... ।