ਹਯਾਤੀ ਕਿਤਾਬ .

ਚਿੱਤ ਕਰਦਾ ਮਾਂ ਬਣਾ

ਜਨਮਾਂ ਇੱਕ ਕਿਤਾਬ ।

ਗੁੜ੍ਹਤੀ ਦੇਣ ਪਾਤਰ ਜੀ

ਭਰ ਸਿਆਹੀ ਦੀ ਦਵਾਤ।

ਭਰਾਂ ਰੰਗ ਜ਼ਿੰਦਗੀ ਦੇ

ਕੁਝ ਹਕੀਕੀ ਖਿਆਲਾਤ।

ਲਫ਼ਜ਼ਾਂ 'ਚ ਹੋਣ ਦਰਦ ਡੂੰਘੇ

ਕਵਿਤਾ ਦੀ ਪਵੇ ਇੱਕ ਝਾਤ।

ਕਿਤੇ ਸੱਚ ਡਲ੍ਹਕਾਂ ਮਾਰੇ

ਕਿਤੇ ਕਲਪਨਾ ਦੇਵੇ ਮਾਤ ।

ਸੁਖਣਾ ਦੀਆਂ ਛੱਲਾਂ 'ਚੋਂਂ  

ਚੜ੍ਹੇ ਸੂਰਜ ਨਵੇਕਲਾ

ਲੈ ਚਾਨਣ ਦੀ ਸੌਗਾਤ।

ਜਿਲਦ ਸੁਨਹਿਰੀ ਬੰਨ੍ਹਾਂ

ਨਉਂ ਰੱਖਾਂ "ਹਯਾਤੀ ਕਿਤਾਬ"।

              - ਪ੍ਰਭ ਦਿਆਲ ਸਿੱਧੂ