ਨਾਲ ਦਲੇਰੀ ਮੁੱਕਣਾ ਪੈਂਡਾ.
ਦਿਲ ਵਿੱਚ ਖ਼ਾਬ ਦਫ਼ਨ ਜੋ ਕੀਤੇ
ਸ਼ਾਇਰੀ ਬਣਕੇ ਹਰੇ ਹੋਏ
ਤੇਰੇ ਲਈ ਸਾਂ ਖੋਟੇ ਸਿੱਕੇ
ਦੁਨੀਆਂ ਦੇ ਲਈ ਖ਼ਰੇ ਹੋਏ
ਆਪਣਾ ਖੂਨ ਪਸੀਨਾ ਸਾਰਾ
ਮਿੱਟੀ ਵਿੱਚ ਰਲਾਉਣਾ ਪੈਂਦਾ
ਸੌਖੇ ਨਹੀਓਂ ਬਣਦੇ ਮਿੱਤਰਾ
ਬੋਹਲ ਅਨਾਜ ਦੇ ਭਰੇ ਹੋਏ
ਹੱਕ ਸੱਚ ਲਈ ਮਰਨ ਵਾਲੜੇ
ਸਦੀਆਂ ਤੀਕਰ ਜਿਉੰਦੇ ਨੇ
ਜ਼ਮੀਰ ਮਾਰਕੇ ਜੀਵਣ ਵਾਲੇ
ਜਿਉੰਦੇ ਜੀ ਹੀ ਮਰੇ ਹੋਏ
ਖ਼ੁਦ ਮਿੱਟੀ ਵਿੱਚ ਮਿਲਣੋ ਪਹਿਲਾਂ
ਹਉਮੈਂ ਆਪਣੀ ਦਫ਼ਨ ਕਰੀਂ
ਕਿਸੇ ਜਹਾਨੋਂ ਕੱਖ ਨੀ ਖੱਟਦੇ
ਨਾਲ ਹੰਕਾਰਾਂ ਭਰੇ ਹੋਏ
ਮੁਸ਼ਕਿਲ ਅੱਗੇ ਡਾਹਕੇ ਛਾਤੀ
ਨਾਲ ਦਲੇਰੀ ਮੁੱਕਣਾ ਪੈਂਡਾ
ਮੰਜ਼ਿਲ 'ਤੇ ਦੱਸ ਕਦ ਪਹੁੰਚੇ ਨੇ
ਕਠਿਨਾਈਆਂ ਤੋਂ ਡਰੇ ਹੋਏ
✍