ਮੰਜ਼ਿਲ ਹੈ ਤੂੰ ਸਰ ਕਰਨੀ.

ਦੱਬੇ ਦਿਲੀ ਅਰਮਾਂ ਫੋਲ਼

ਦੇਖ ਸੁੱਤੇ ਆ ਕਿ ਮੋਏ।

ਕਰ ਜਰਾ ਹਿੰਮਤ ਹੁਣ

ਜਗਾ ਭਾਗ ਜੋ ਸੋਏ।


ਮੰਜਿਲ ਏ ਤੂੰ ਸਰ ਕਰਨੀ।

ਕਿਉ ਅੱਧ ਵਾਟੇ ਰੁਕਿਆ।

ਮੁਸੀਬਤਾਂ ਲਾਜ਼ਮੀ ਆਉਣਾ

ਪਰ ਜਾਦਾਂ ਨਹੀਉ ਝੁਕਿਆ।


ਰਾਹ ਹਨੇਰੀਆ ਦੇ ਮੁੜਨੇ

ਤੂੰ ਰਾਹਾਂ ਚ ਜਦ ਤਣਿਆ।

ਬਿਨ ਮੈਦਾਨ ਜਿੱਤੇ 

ਕੌਣ ਸਿਕੰਦਰ ਬਣਿਆ।


ਸੁਲਗ ਰਹੀ ਏ ਅੱਗ ਸੀਨੇ

ਕੋਲੇ ਐਨੇ ਬੁਝੇ ਨਹੀ ਹੋਏ।

ਦੱਬੇ ਦਿਲੀ ਅਰਮਾਂ ਫੋਲ਼

ਦੇਖ ਸੁੱਤੇ ਆ ਕਿ ਮੋਏ।

     ✍ ਪ੍ਭਦਿਆਲ ਸਿੱਧੂ