ਨਵਰੰਗ ਲਿਟਰੇਰੀ ਸੁਸਾਇਟੀ ਵਲੋੱ ਪ੍ਰਸਿੱਧ ਸ਼ਾਇਰ ਸਲੀਮ ਅਨਸਾਰੀ ਦਾ ਸਨਮਾਨ.

 

*ਮੁਸ਼ਾਇਰੇ ਦੀ ਪ੍ਰਧਾਨਗੀ ਅਸ਼ਵਨੀ ਜੇਤਲੀ ਨੇ ਕੀਤੀ 


ਲਲਿਤ ਬੇਰੀ


ਲੁਧਿਆਣਾ , 14 ਜੁਲਾਈ : ਨਵਰੰਗ ਲਿਟਰੇਰੀ ਸੁਸਾਇਟੀ ਵਲੋਂ ਵਾਇਲੀ ਮੈਮੋਰੀਅਲ ਸਕੂਲ ਵਿਖੇ  ਸ਼ਨੀਵਾਰ ਸ਼ਾਮ ਮੁਸ਼ਾਇਰੇ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਉਘੇ ਪੱਤਰਕਾਰ ਅਤੇ ਕਵੀ ਜਨਾਬ ਅਸ਼ਵਨੀ ਜੇਤਲੀ ਸ਼ਾਮਿਲ ਹੋਏ।

ਇਸ ਮੌਕੇ ਉਰਦੂ ਅਦਬ ਅਤੇ ਸ਼ਾਇਰੀ ਦੇ ਖੇਤਰ ਵਿੱਚ ਵਿਸ਼ੇਸ਼ ਮੁਕਾਮ ਰੱਖਣ ਵਾਲੇ ਜਨਾਬ ਸਲੀਮ ਅਨਸਾਰੀ ਨੂੰ ਉਨ੍ਹਾਂ ਦੇ ਸਾਹਿਤਕ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਕਰਦਿਆਂ ਸੁਸਾਇਟੀ ਦੇ ਜਨਰਲ ਸਕੱਤਰ ਜਨਾਬ ਸਾਗਰ ਸਿਆਲਕੋਟੀ ਸਾਹਿਬ ਨੇ ਜਨਾਬ ਸਲੀਮ ਅਨਸਾਰੀ  ਅਤੇ ਅਸ਼ਵਨੀ ਜੇਤਲੀ ਦੇ ਸਾਹਿਤਕ ਸਫ਼ਰ ਬਾਰੇ ਚਰਚਾ ਕੀਤੀ। ਸੁਸਾਇਟੀ ਦੇ ਪ੍ਰਧਾਨ ਜਨਾਬ ਅਮਰ ਨਾਥ ਧਮੀਜਾ, ਆਰਗੇਨਾਇਜ਼ਿੰਗ ਸੈਕ੍ਰੇਟਰੀ ਮਨੋਹਰ ਵਿਜੇ, ਗੁਲਾਮ ਹਸਨ ਕੈਸਰ, ਤਰਸੇਮ ਨੂਰ, ਅਮਨਦੀਪ ਜੋਸ਼ੀ, ਸੈਮ ਨਸਰਾਨੀ, ਰਾਜਿੰਦਰ ਰਾਜਨ, ਮਿਸਟਰ ਮੌਰਿਆ, ਰਿਤੂ ਕੁਮਾਰੀ, ਸ਼੍ਰਧਾ ਸ਼ੁਕਲਾ, ਸਾਧਨਾ ਗੁਪਤਾ, ਸੁਖਵਿੰਦਰ ਅਨਹਦ ਅਤੇ ਅਸ਼ਵਨੀ ਜੇਤਲੀ ਨੇ ਆਪਣੇ ਕਲਾਮ ਸੁਣਾ ਕੇ ਮੁਸ਼ਾਇਰੇ ਨੁੂੰ ਯਾਦਗਾਰੀ ਬਣਾ ਦਿੱਤਾ ।