ਕਵਿਤਾ .

ਜਨਮ ਨਾ ਦੇਖੇ ਜਾਤ

ਮੌਤ ਨਾ ਦੇਖੇ ਸਮਾਂ

ਭੁੱਖ  ਨਾ ਵੇਖੇ ਢਿੱਡ

ਤ੍ਰਿਪਤ ਨਾ ਵੇਖੇ ਰੱਜ

ਇਹੀ ਨੇ ਸਾਡੇ ਜ਼ਿੰਦਗੀ ਦੇ ਅਸੂਲ

ਕਰਨੇ ਹੀ ਪੈਣੇ ਸਾਨੂੰ ਕਬੂਲ


ਪੈੜ ਜੋ ਪੈਰਾਂ ਦੀ ਪੈ ਜਾਵੇ ਉਸਤੋਂ ਵੀ ਨਾ ਜਾਣ ਸਕੀਏ

ਕੌਣ ਕਿਹੜੇ ਧਰਮ ਦਾ ਹੈ ਇਹ ਵੀ ਨਾ ਪਛਾਣ ਸਕੀਏ


ਧਰਮਾਂ ਦੇ ਨਾ ਤੇ ਜਾਈਏ ਲੜੀਏ

ਕਿਉੰ ਨਾ ਅਸੀਂ ਇਕ ਦੂਜੇ ਨੂੰ ਪੜ੍ਹੀਏ

ਮਿਲਕੇ ਸਾਨੂੰ ਖੜ੍ਹਣਾ ਹੈ

ਸਭ ਨੂੰ ਇੱਕੋ ਜਿਹਾ ਸਮਝਣਾ ਹੈ


ਹੋਵੇ ਭਾਵੇਂ ਹਿੰਦੂ,ਹੋਵੇ ਭਾਵੇਂ ਮੁਸਲਮਾਨ,ਹੋਵੇ ਭਾਵੇਂ ਸਿੱਖ ਹੋਵੇ ਭਾਵੇਂ ਇਸਾਈ

ਰੱਬ ਨੇ ਕੁੱਝ ਵੀ ਨਾ ਫਰਕ ਰੱਖਿਆ

ਤਾਂ ਕਿ ਸਭ ਧਰਮਾਂ ਦੀ ਹੋ ਸਕੇ ਭਲਾਈ


ਬੱਚਾ ਜਦੋਂ ਜਨਮ ਲੈਂਦਾ ਹੈ

ਸੱਚੇ ਮਨੋਂ ਸਭ ਨੂੰ ਕਹਿੰਦਾ ਹੈ

ਖੂਨ ਸਭ ਦਾ ਲਾਲ ਹੈ

ਕਿਉੰ ਕਰਨਾ ਝਟਕ ਹਲਾਲ ਹੈ


ਪੜ੍ਹ ਲੋ ਚਾਹੇ ਬਾਈਬਲ, ਪੜ੍ਹ ਲੋ ਚਾਹੇ ਕੁਰਾਨ, ਪੜ੍ਹ ਲੋ ਚਾਹੇ ਗੀਤਾ , ਪੜ੍ਹ ਲੋ ਚਾਹੇ ਗੁਰਬਾਣੀ

ਮਾਲਕ ਸਭ ਦਾ ਇਕ ਹੈ

ਬਸ ਅੱਡ ਅੱਡ ਨੇ ਨਾਮ


ਪੈਰਾਂ ਦੀ ਛਾਪ ਤੋਂ ਧਰਮ ਦੀ ਨਾ ਪਛਾਣ ਕਰ ਸਕੀਏ

ਫਿਰ ਕਿਉਂ ਨਾ ਇਕ ਮਿੱਕ ਹੋ ਰਹੀਏ

ਚਲੋ ਆਓ ਬਣੀਏ ਇਕ ਦੂਜੇ ਦਾ ਸਹਾਰਾ

ਆਹੀ ਹੈ ਸਾਡੇ ਕੋਲ ਅੰਤਿਮ ਚਾਰਾ

 

                         - ਅਨਮੋਲ ਸਿਆਲ