ਦਿਸਹੱਦੇ ਤੈਅ ਕਰੋ .
ਇਰਾਦੇ ਕਰੋ ਬੁਲੰਦ, ਅੰਬਰੀ ਤਾਰੇ ਤੋੜ ਲਿਆਓ
ਸਿਰਜੋ ਸੁਪਨੇ ਸੁਹਣੇ, ਰੀਝਾਂ ਦੀਆਂ ਕਲਮਾਂ ਲਾਓ
ਭਰੋ ਪ੍ਰਾਪਤੀਆਂ ਦੇ ਬੋਹਲ, ਗੀਤ ਖੁਸ਼ੀਆਂ ਦੇ ਗਾਓ
ਦਿਸਹੱਦੇ ਤੈਅ ਕਰੋ ਉਚੇਰੇ, ਪੈੜਾਂ ਨਵੀਆਂ ਪਾਓ ॥
ਜਿੱਥੋਂ ਮਿਲੇ ਹੱਲਾਸ਼ੇਰੀ, ਓਸ ਜਗਾਹ ਤੇ ਆਓ ਜਾਓ
ਸ਼ਾਲਾ ਵਧੇ ਮਿਲਵਰਤਨ, ਜੋਤ ਪਿਆਰ ਦੀ ਜਗਾਓ
ਰਹਿ ਕੇ ਸਾਰੇ ਅੰਗ ਸੰਗ, ਗਿਲੇ ਸ਼ਿਕਵੇ ਵੀ ਮਿਟਾਓ
ਦਿਸਹੱਦੇ ਤੈਅ ਕਰੋ ਉਚੇਰੇ, ਪੈੜਾਂ ਨਵੀਆਂ ਪਾਓ ॥
ਕਿਸੇ ਵੱਲ ਹੱਥ ਨਾ ਅੱਡੋ, ਕਿਰਤ ਕਰੋ ਰੱਜ ਕੇ ਖਾਓ
ਮੰਨੋ ਗੁਰੂ ਦੀ ਗੱਲ, ਵੰਡ ਛਕੋ, ਦੂਜਿਆਂ ਦੇ ਕੰਮ ਆਓ
ਸਹਿਜ-ਸੁਹਜ ਨੂੰ ਅਪਨਾਅ ਕੇ, ਹੋਰਾਂ ਦੇ ਮੰਨ ਨੂੰ ਭਾਓ
ਦਿਸਹੱਦੇ ਤੈਅ ਕਰੋ ਉਚੇਰੇ, ਪੈੜਾਂ ਨਵੀਆਂ ਪਾਓ ॥
-ਡਾ. ਜਗਤਾਰ ਸਿੰਘ ਧੀਮਾਨ
ਰਜਿਸਟਰਾਰ, ਸੀ ਟੀ ਯੂਨੀਵਰਸਿਟੀ, ਲੁਧਿਆਣਾ