ਕਵਿਤਾ .
ਕੀ ਹੋਇਆ ਜੇ ਕਿਸੇ ਨੇ ਤੈਨੂੰ ਮਾੜਾ ਕਹਿ ਦਿੱਤਾ,
ਚੰਗਾ ਸਾਬਤ ਕਰੇਂ, ਇਹ ਮਸਲੇ ਦਾ ਹੱਲ ਨਹੀਂ।
ਹੋ ਸਕਦਾ ਤੂੰ ਲਿਖ ਲਿਖ ਵਰਕੇ ਕਾਲੇ ਕਰ ਦੇਵੇਂ,
ਅਸਰ ਹੋਏਗਾ ਓਨਾ, ਇਹ ਕੋਈ ਪੱਕੀ ਗੱਲ ਨਹੀਂ।
ਦੁੱਖ ਕਿਸੇ ਦੇ ਓਨੀ ਦੇਰ ਮਹਿਸੂਸ ਨਹੀਂ ਹੋਣੇ,
ਜਿੰਨੀ ਦੇਰ ਤੱਕ ਸੀਨੇ ਆਪਣੇ, ਹੋਇਆ ਸੱਲ ਨਹੀਂ।
ਕੋਈ ਸ਼ੱਕ ਨੀ, ਅੱਖਰ ਜੋੜ ਤੂੰ ਨਜ਼ਮ ਬਣਾ ਲਏਂਗਾ,
ਦਿਲਾਂ ਨੂੰ ਟੁੰਬਜੇ ਛੱਡ, ਤੇਰੇ ਵਿਚ ਐਨਾ ਵਲ ਨਹੀਂ।
ਦੁਸ਼ਮਣ ਰੋਵੇ ਚੰਗਾ ਬੜਾ ਹੀ ਲੱਗਦਾ ਏ,
ਪਰ ਹਾਸਾ ਉਸਦਾ ਸੱਜਣਾ ਕਦੇ ਹੁੰਦਾ ਝੱਲ ਨਹੀਂ।
- ਹਰਪ੍ਰੀਤ ਸਿੰਘ "ਅਖਾੜਾ"