ਪੈੜਾਂ ਦੇ ਨਿਸਾਨ.

ਕਰ ਰੀਝਾਂ ਮੇਰੀਆਂ ਦਾ ਕਤਲ

ਮਿਟਾਉਣ ਲੱਗੇ ਸੈਤਾਨੀ ਨਾਲ

ਉਹ ਪੈੜਾਂ ਦੇ ਨਿਸਾਨ


ਕਰਦੇ ਰਹੇ ਯਤਨ ਮਿਟਾਉਣ ਦੇ

ਵਕਤ ਨੇ ਪਰ ਕੀਤਾ ਕਰਿਸ਼ਮਾ

ਬਦਲ ਗਏ ਪੈੜਾਂ ਦੇ ਨਿਸਾਨ


ਸਫਲ ਤਾਂ ਹੋ ਗਏ ਮਿਟਾਉਣ ਵਿੱਚ

ਪਰ ਮਿਟਾ ਨਾਂ ਸਕੇ

ਦਿਲ ਵਿੱਚ ਬਣੇ ਪੈੜਾਂ ਦੇ ਨਿਸਾਨ!


                              - ਜਸਕੀਰਤ