ਸਾਡਾ ਪਾਲੀ .

ਹੱਥਾਂ ਉੱਤੇ ਅੱਟਣ ਤੇ ਨਹੁੰਆਂ ਵਿੱਚ ਰੇਤਾ ਏ

ਫਿਰਦਾ ਵੱਟਾਂ ਉੱਤੇ ਬਾਲਾਂ ਦਾ ਵੀ ਚੇਤਾ ਏ

ਅੱਡੀਆਂ ਨੇ ਪਾਟੀਆਂ ਤੇ ਮੁੱਖ ਉੱਤੇ ਹਾਸਾ ਏ

ਮੈਲੇ ਜਿਹੇ ਕੱਪੜੇ ਦਾ ਮਾਰਿਆ ਮੁੰਡਾਸਾ ਏ

ਓਹ ਕੰਡਿਆਂ ਦਾ ਸਾਥੀ ਫੁੱਲਾਂ ਵਿੱਚ ਹੈ ਰਹਿੰਦਾ

ਸੂਰਜ ਦੇ ਵਾਂਗੂੰ ਖਿੜਦਾ ਓਹਦੇ ਮੁੱਖ ਦਾ ਹਾਸਾ...

ਓਹਦੇ ਮੁੱਖ ਦਾ ਹਾਸਾ...


ਵਿੱਚ ਪਾਣੀਆਂ ਦੇ ਮੁੜਕੇ ਨੂੰ ਘੋਲੀ ਜਾਂਦਾ ਏ

ਰੱਬ ਵੱਲ ਵੇਖ ਵਾਗਰੂ-ਵਾਗਰੂ ਬੋਲੀ ਜਾਂਦਾ ਏ

ਵਿੱਚ ਬੈਠਾ ਮਿੱਟੀ ਦੇ ਡਲੀਆਂ ਨੂੰ ਭੋਰੀ ਜਾਂਦਾ ਏ

ਡੋਲੀਆਂ ਧੀਆਂ ਦੀਆਂ ਵੀ ਉਹ ਤੋਰੀ ਜਾਂਦਾ ਏ

ਰਾਜਿਆਂ ਦਾ ਬੇਲੀ ਜੋ ਵਿੱਚ ਗਲੀਆਂ ਹੈ ਸੌਂਦਾ

ਸੂਰਜ ਦੇ ਵਾਂਗੂੰ ਖਿੜਦਾ ਉਹਦੇ ਮੁੱਖ ਦਾ ਹਾਸਾ...

ਉਹਦੇ ਮੁੱਖ ਦਾ ਹਾਸਾ....


ਕਿੰਨੇ ਵਰ੍ਹਿਆਂ ਤੋਂ ਸਾਡੇ ਵਿਹੜੇ ਇਹ ਪਾਲੀ ਆਂਦਾ ਏ

ਸਾਡੇ ਵਿਹੜੇ ਉਮਰ ਇਹ ਸਾਰੀ ਗਾਲੀ ਜਾਂਦਾ ਏ

ਸੁਣਿਆ ਮੈਂ ਪੁੱਤ ਵੀ ਇਹਦਾ ਏ ਦਿਹਾੜੀ ਕਰਦਾ

ਕਿਸੇ ਵੇਲੇ ਸੀਗਾ ਮੇਰੇ ਨਾਲ ਉਹ ਪੜ੍ਹਦਾ

ਪਾਇਆ ਉਹਨੇ ਪੋਤੇ ਪੋਤੀਆਂ ਨੂੰ ਸਕੂਲੇ

ਸੂਰਜ ਦੇ ਵਾਂਗੂੰ ਖਿੜਦਾ ਓਹਦੇ ਮੁੱਖ ਦਾ ਹਾਸਾ....

ਓਹਦੇ ਮੁੱਖ ਦਾ ਹਾਸਾ।


                                                                - ਗੁਰਦੀਪ ਸਿੰਘ