ਡਿਜਿਟਲ ਯੁੱਗ ਵਿੱਚ ਮਜ਼ਦੂਰ.
ਮਜ਼ਦੂਰ ਹਮੇਸ਼ਾ ਆਪਣੇ ਹੱਕਾਂ ਲਈ ਲੜਦਾ
ਕਦੋਂ ਦਾ ਲੜਦਾ !
ਸ਼ਾਇਦ ਬਹੁਤ ਚਿਰ ਹੋ ਗਿਆ
ਹੁਣ ਤਾਂ ਸੁਣਿਆ ਡਿਜੀਟਲ ਯੁੱਗ ਹੈ
ਵਿਗਿਆਨਕ ਤਕਨੀਕਾਂ ਬੜਾ ਕੁੱਝ,
ਹਾਂ ਹਾਂ ਅੱਜ ਵੀ
ਉਹ ਆਪਣੇ ਹੱਕਾਂ ਲਈ ਲੜਦਾ ਹੈ
ਵੱਡੀਆਂ ਵੱਡੀਆਂ ਮੰਜ਼ਲਾਂ ਅੱਜ ਵੀ
ਉਹਨੂੰ ਧੋਣ ਨੀਵੀਂ ਕਰਕੇ ਜਿਉਣ
ਲਈ ਮਜਬੂਰ ਕਰ ਰਹੀਆਂ
ਸ਼ਾਇਦ ! ਉਹ ਡਰ ਵਿੱਚ ਜੀਅ ਰਿਹਾ
ਨਹੀਂ ਨਹੀਂ ਕੋਈ ਹੈ ਸੈਲਫੀ ਯੁੱਗ ਦਾ ਬੰਦਾ
ਉਹ ਉਹਦੇ ਨਾਲ ਖੜ੍ਹਦਾ ਹੈ
ਉਹਨੂੰ ਰਾਸ਼ਨ ਦਿੰਦਾ ਹੈ
ਫੋਟੋ ਖਿਚਾ ਕੇ ਉਹਦੀ ਸੈਲਫੀ ਵੀ ਪਾਉੰਦਾ ਹੈ
ਹਾਂ ਹਾਂ ਕਿੰਨਾ ਦਿਆਲੂ ਹੈ
ਸੈਲਫੀ ਯੁੱਗ ਦਾ ਬੰਦਾ
- ਜਸਕੀਰਤ