ਨਵੀਂ ਸ਼ੁਰੂਆਤ .
ਜੋ ਬਦਲਣਗੇ ਸਮਾਂ ਆਪਣੇ ਜ਼ੋਰ ਉੱਤੇ
ਮਿਲੂਗੀ ਖੁਸ਼ੀ ਉਨ੍ਹਾਂ ਨੂੰ ਹਰ ਮੋੜ ਉੱਤੇ
ਜੋ ਕਰਨਗੇ ਹਰ ਮੁਕਾਮ ਨੂੰ ਸਰ
ਝੁਕਾਵੇਗੀ ਸਿਰ ਓਹਨਾਂ ਅੱਗੇ ਕਾਇਨਾਤ।
ਉਹ ਉਠਣਗੇ ਕਬਰੀਂ ਦੇਖੀ , ਢਲਣਗੇ ਨਵੇਂ ਆਕਾਰਾਂ 'ਚ
ਫੇਰ ਕਰਨਗੇ ਨਵੀਂ ਸ਼ੁਰੂਆਤ।
ਜ਼ਿੰਦਗੀ ਦਾ ਮੁੱਖ ਕ਼ਾਇਦਾ ਹੁੰਦੇ ਦੁੱਖ ਤੇ ਸੁੱਖ
ਜਿਹਨਾਂ ਪੱਲੇ ਹੌਸਲੇ ਓਹੀ ਮੋੜ੍ਹਣਗੇ ਤੂਫ਼ਾਨਾਂ ਦਾ ਰੁੱਖ
ਓਹਨਾਂ ਚ ਰੱਬ ਘਰ ਕਰਦਾ ਹੈ
ਉਹ ਨਹੀਂ ਕੋਈ ਆਮ ਮਨੁੱਖ।
ਜੋ ਇਨਸਾਨ ਨੂੰ ਇਨਸਾਨ ਸਮਝਣਗੇ
ਕਦੇ ਦੇਖਣਗੇ ਨਹੀਂ ਜਾਤ
ਉਹ ਉਠਣਗੇ ਕਬਰੀਂ ਦੇਖੀ , ਢਲਣਗੇ ਨਵੇਂ ਆਕਾਰਾਂ 'ਚ
ਫੇਰ ਕਰਨਗੇ ਨਵੀਂ ਸ਼ੁਰੂਆਤ।
ਇਹ ਸਮੇਂ ਨੂੰ ਬੀਤ ਲੈਂਦੇ, ਫੇਰ ਖਿੱਚ ਲੈ ਤਿਆਰੀਆਂ
ਇਹ ਤੋਂ ਪਹਿਲਾਂ ਕਿਹੜਾ ਨਹੀ ਆਈਆਂ ਮਹਾਂਮਾਰੀਆਂ।
ਫੇਰ ਖੰਭ ਵੀ ਖਿਲਾਰਾਂਗੇ
ਮਾਰਾਂਗੇ ਉੱਚੀਆਂ ਉਡਾਰੀਆਂ।
ਹਰ ਦੁੱਖ ਇਮਤਿਹਾਨ ਹੁੰਦਾ, ਨਹੀਂ ਹੁੰਦਾ ਕੋਈ ਆਤਮਘਾਤ।
ਉਹ ਉਠਣਗੇ ਕਬਰੀਂ ਦੇਖੀ , ਢਲਣਗੇ ਨਵੇਂ ਆਕਾਰਾਂ 'ਚ
ਫੇਰ ਕਰਨਗੇ ਨਵੀਂ ਸ਼ੁਰੂਆਤ।
- ਜਸਪ੍ਰੀਤ ਸਿੰਘ।