ਮੈਂ ਦਰਵਾਜ਼ਾ ਬੋਲਦਾ ਹਾਂ.
ਕੋਈ ਹੱਸ ਕੇ ਆਉਂਦਾ ਏ, ਕੋਈ ਰੋ ਕੇ ਲੰਘ ਜਾਂਦਾ,
ਕੋਈ ਅੰਦਰ ਆ ਜਾਂਦਾ ,ਕੋਈ ਕੋਲੇ ਖੜ੍ਹ ਜਾਂਦਾ,
ਕੋਈ ਝੁਕ ਕੇ ਆਉਂਂਦਾ ਏ, ਕੋਈ ਸਿੱਧਾ ਲੰਘ ਜਾਂਦਾ,
ਕੋਈ ਹੱਥ ਫੜ ਕੇ ਲੰਘਦਾ ਏ, ਕੋਈ ਹੱਥ ਛੱਡ ਕੇ ਲੰਘ ਜਾਂਦਾ,
ਕੋਈ ਹੱਥਾਂ ਨਾਲ ਖੋਲ੍ਹਦਾ ਏ, ਕੋਈ ਲੱਤ ਮਾਰ ਕੇ ਲੰਘ ਜਾਂਦਾ,
ਕਈ ਹਾਦਸੇ ਦੇਖੇ ਮੈਂ, ਕਈ ਖੁਸ਼ੀਆਂ ਮਾਣੀਆਂ ਮੈਂ ,
ਕਿਸੇ ਲਈ ਕੁਝ ਵੀ ਨਹੀਂ, ਪਰ ਕਈ ਕੱਲਿਆਂ ਦਾ ਹਾਣੀ ਮੈਂ,
ਸਰਦੀ, ਗਰਮੀ, ਬਸੰਤ ਤੇ ਪੱਤਝੜ ਹਰ ਰੁੱਤ ਵੀ ਮਾਣੀ ਮੈਂ,
ਬੰਦ ਰਹਿਕੇ ਹਾਂ ਇੱਜਤ ਰੱਖਦਾ, ਜੇ ਖੁੱਲ੍ਹ ਜਾਂ ਇੱਜਤਾਂ ਰੋਲਦਾਂ ਮੈਂ,
ਸਾਰੇ ਜੱਗ ਦਾ ਜਾਣੀ ਹਾਂ, ਪਰ ਕਦੇ ਭੇਦ ਨਾ ਖੋਲ੍ਹਦਾ ਹਾਂ,
ਮੈਨੂੰ ਪਤਾ ਥੋਨੂੰ ਸੁਨਣਾ ਨੀ,ਪਰ ਮੈਂ ਦਰਵਾਜ਼ਾ ਬੋਲਦਾ ਹਾਂ।
✒varinder_chawa