ਡਾ ਰਮਨ ਕੁਮਾਰ ਪ੍ਰਧਾਨ ਬਣੇ .

ਡਾ ਰਮਨ ਕੁਮਾਰ ਲੇਖਕ ਅਦਾਕਾਰ ਕਲਾ ਮੰਚ ਖਡੂਰ ਸਾਹਿਬ ਦੇ ਪ੍ਰਧਾਨ ਨਿਯੁਕਤ

ਬਾਬਾ ਬਕਾਲਾ ਸਾਹਿਬ 25 ਸਤੰਬਰ ( ‌ਸੁਖਰਾਜ  ਸਿੰਘ ਮਧੇਪੁਰ) ਅੱਜ ਲੇਖਕ ਅਦਾਕਾਰ ਕਲਾ ਮੰਚ ਸ੍ਰੀ ਖਡੂਰ ਸਾਹਿਬ ਦੀ ਇੱਕ ਜ਼ਰੂਰੀ ਮੀਟਿੰਗ ਕਲਾ ਮੰਚ ਦੇ ਮੁੱਖ ਸੰਚਾਲਕ ਸੁਲੱਖਣ ਸਿੰਘ ਦੇਲਾਵਾਲ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਅੱਗਲੇ 2 ਸਾਲ ਲਈ ਡਾ ਰਮਨ ਕੁਮਾਰ ਨੂੰ ਸਰਬਸੰਮਤੀ ਨਾਲ ਲੇਖਕ ਅਦਾਕਾਰ ਕਲਾ ਮੰਚ ਸ੍ਰੀ ਖਡੂਰ ਸਾਹਿਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਮੌਕੇ ਲੇਖਕ ਅਦਾਕਾਰ ਕਲਾ ਮੰਚ ਦੇ ਮੁੱਖ ਸੰਚਾਲਕ ਸੁਲੱਖਣ ਸਿੰਘ ਦੇਲਾਵਾਲ ਨੇ ਕਲਾ ਮੰਚ ਵੱਲੋ ਕੀਤੇ ਕਾਰਜਾਂ ਤੇ ਚਾਨਣਾ ਪਾਇਆ ਤੇ ਸੰਸਥਾ ਦੇ ਸਰਪ੍ਰਸਤ ਕਵੀ ਅਜੈਬ ਸਿੰਘ ਬੋਦੇਵਾਲ ਨੇ ਨਵਨਿਯੁਕਤ ਪ੍ਰਧਾਨ ਡਾ ਰਮਨ ਕੁਮਾਰ ਨੂੰ  ਗੁਰੂ ਸਾਹਿਬ ਦੀ ਬਖ਼ਸ਼ਿਸ਼ ਸਿਰੋਪਾਉ ਭੇਂਟ ਕਰਦੇ ਹੋਏ ਜੈਕਾਰੇ ਛੱਡਦੇ ਹੋਏ ਨਵੇਂ ਪ੍ਰਧਾਨ  ਵਜੋਂ ਮਾਨਤਾ ਦਿੱਤੀ ਇਸ ਮੌਕੇ ਲੇਖਕ ਅਦਾਕਾਰ ਕਲਾ ਮੰਚ ਖਡੂਰ ਸਾਹਿਬ ਦੇ  ਸਰਪ੍ਰਸਤ ਫਿਲਮ ਅਦਾਕਾਰ ਮਲਕੀਤ ਰੌਣੀ,  ਚੇਅਰਮੈਨ ਲੋਕ ਗਾਇਕ ਦਲਵਿੰਦਰ ਦਿਆਲਪੁਰੀ,  ਕਮੇਡੀਅਨ ਘੁੱਲੇ ਸਾਹ, ਕਵੀ ਅਜੈਬ ਸਿੰਘ ਬੋਦੇਵਾਲ, ਅਮਰੀਕ ਸਿੰਘ ਉੱਪਲ ਕੋਚ ਜਸਵੰਤ ਸਿੰਘ ਗਿੱਲ ਦੀ ਕਲਾ ਮੰਚ ਦੇ ਸਰਪ੍ਰਸਤ ਵਜੋਂ ਚੋਣ ਕੀਤੀ ਗਈ ਸਹਾਇਕ ਸੰਚਾਲਕ ਸਕੱਤਰ ਸਿੰਘ ਪੁਰੇਵਾਲ, ਸੁਬੇਗ ਸਿੰਘ ਮੀਆਂ ਵਿੰਡ ਪ੍ਰਚਾਰ ਸਕੱਤਰ, ਲਖਵਿੰਦਰ ਸਿੰਘ ਉੱਪਲ ਜਨਰਲ ਸਕੱਤਰ, ਅੰਗਰੇਜ਼ ਸਿੰਘ ਖਡੂਰ ਸਾਹਿਬ ਸੀਨੀਅਰ ਮੀਤ ਪ੍ਰਧਾਨ, ਅਰਜਨ ਸਿੰਘ ਸਰਾਂ ਤਲਵੰਡੀ ਮੀਤ ਪ੍ਰਧਾਨ ਤਰਸੇਮ ਸਿੰਘ ਸਰਾਂ ਤਲਵੰਡੀ, ਸਰਵਣ ਸਿੰਘ ਬੋਦੇਵਾਲ, ਜਥੇਦਾਰ ਹਰਭਜਨ ਸਿੰਘ, ਦਲੇਰ ਸਿੰਘ, ਰਮਨ ਸਿੰਘ ਉੱਪਲ ਵੀਰ ਸਿੰਘ ਸਰਾਂ ਤਲਵੰਡੀ, ਤੇ ਮਹਿਲਾ ਵਿੰਗ ਦੇ ਪ੍ਰਧਾਨ ਵਜੋਂ ਸੁਨੀਤਾ ਰਾਣੀ ਰਮਨਦੀਪ ਕੌਰ ਜਰਨਲ ਸਕੱਤਰ ਸੁਖਵਿੰਦਰ ਕੌਰ, ਕਲਵਿੰਦਰ ਕੌਰ ਗੁਰਸਿਮਰਨ ਸ਼ਰਮਾ ਦੀ ਕਲਾ ਮੰਚ ਦੇ ਮਹਿਲਾ ਵਿੰਗ ਦੇ ਮੈਂਬਰ ਵਜੋਂ ਚੋਣ ਕੀਤੀ ਗਈ