ਦੁਸਹਿਰਾ ਮੇਲਾ 2 ਨੂੰ .
ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਮੇਲਾ 2 ਅਕਤੂਬਰ ਨੂੰ
ਲੁਧਿਆਣਾ 30 ਅਕਤੂਬਰ : ਧਰਮ ਅਤੇ ਵਿਰਸਾ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਮੇਲਾ 2025 ਮੈਟਰੋ ਰੋਡ ਨਜਦੀਕ ਪ੍ਰਤਾਪ ਚੌਂਕ ਵਿਖੇ 2 ਅਕਤੂਬਰ ਦਿਨ ਵੀਰਵਾਰ ਨੂੰ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ। ਇਹ ਜਾਣਕਾਰੀ ਕਲੱਬ ਦੀ ਸਮੁੱਚੀ ਟੀਮ ਵੱਲੋਂ ਗੱਲਬਾਤ ਕਰਦਿਆਂ ਦਿੱਤੀ ਗਈ। ਇਸ ਮੌਕੇ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜਤਿੰਦਰ ਸਿੰਘ ਖੰਗੂੜਾ ਵੀ ਹਾਜਰ ਸਨ। ਇਸ ਮੌਕੇ ਕਲੱਬ ਦੇ ਪ੍ਰਧਾਨ ਸਰੂਪ ਸਿੰਘ ਮਠਾੜੂ, ਚੇਅਰਮੈਨ ਇੰਦਰਪ੍ਰੀਤ ਸਿੰਘ ਟਿਵਾਣਾ, ਉੱਪ ਚੇਅਰਮੈਨ ਮਨਜੀਤ ਸਿੰਘ ਹਰਮਨ ਨੇ ਦੱਸਿਆ ਕਿ ਇਹ ਦੁਸਾਹਿਰਾ ਮੇਲਾ ਦੁਪਹਿਰ ਇੱਕ ਵਜੇ ਤੋਂ ਸ਼ੁਰੂ ਹੋਕੇ ਦੇਰ ਸ਼ਾਮ ਤੱਕ ਚੱਲੇਗਾ। ਉਨ੍ਹਾਂ ਦੱਸਿਆ ਕਿ ਇਸ ਮੌਕੇ ਪੰਜਾਬ ਦੇ ਨਾਮਵਰ ਗਾਇਕ ਆਤਮਾ ਬੁੱਢੇਆਲੀਆ, ਰਿੰਪੀ ਬੀ, ਤਰਜ਼ ਕੌਰ, ਜਸਵੰਤ ਸੰਦੀਲਾ, ਮਿੰਸ ਸਿੰਮੀ, ਨੀਤੂ ਵਿਰਕ ਅਤੇ ਹੋਰ ਨਾਮਵਰ ਗਾਇਕ ਆਪਣੀ ਗਾਇਕੀ ਨਾਲ ਸਰੋਤਿਆਂ ਦਾ ਮਨੋਰੰਜਨ ਕਰਨਗੇ। ਵਿਰਾਸਤ ਦਾ ਪ੍ਰਤੀਕ 'ਪੰਜਾਬੀ ਅਖਾੜਾ' ਮੇਲੇ ਦੀ ਖਿੱਚ ਦਾ ਕੇਂਦਰ ਹੋਵੇਗਾ। ਇਸ ਮੌਕੇ ਰਾਵਣ, ਮੇਘਨਾਥ ਅਤੇ ਕੁੰਭਕਰਨ ਦਹਿਨ ਦੀ ਰਸਮ ਅਦਾ ਕੀਤੀ ਜਾਵੇਗੀ। ਇਸ ਮੌਕੇ ਕਲੱਬ ਦੇ ਮੈਂਬਰਾਂ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਉਕਤ ਪ੍ਰੋਗਰਾਮ ਵਿਚ ਸ਼ਿਰਕਤ ਕਰਨ। ਆਪ ਜੀ ਦੀ ਸ਼ਮੂਲੀਅਤ ਸਾਡਾ ਅਤੇ ਸਾਡੀ ਕਲੱਬ ਦਾ ਮਾਣ ਵਧਾਏਗੀ। ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗੇ। ਇਸ ਮੌਕੇ ਰਣਜੀਤ ਸਿੰਘ ਮਠਾੜੂ, ਸੁਰਜੀਤ ਸਿੰਘ ਨੈਬਸਨ, ਰਣਧੀਰ ਸਿੰਘ ਦਹੇਲਾ, ਬਲਵਿੰਦਰ ਸਿੰਘ ਬੀਟੀਐਲ, ,ਗੁਰਵੀਰ ਸਿੰਘ, ਸੋਹਣ ਸਿੰਘ ਗੋਗਾ, ਜਗਦੀਪ ਸਿੰਘ ਰਿੰਕੂ, ਗੁਰਸਿਮਰਨ ਸਿੰਘ ਨੈਬਸਨ, ਪ੍ਰਿੰਸ ਉੱਪਲ, ਗੁਰਪ੍ਰੀਤ ਸਿੰਘ, ਜਸਵਿੰਦਰ ਸਿੰਘ, ਗੁਰਮੀਤ ਸਿੰਘ ਵੀ ਹਾਜਰ ਸਨ। ਫੋਟੋ: 2 ਅਕਤੂਬਰ ਦੇ ਦੂਸਹਿਰਾ ਮੇਲੇ ਵਾਰੇ ਜਾਣਕਾਰੀ ਦਿੰਦੇ ਹੋਏ ਸਰੂਪ ਸਿੰਘ ਮਠਾੜੂ, ਇੰਦਰਪ੍ਰੀਤ ਸਿੰਘ ਟਿਵਾਣਾ, ਮਨਜੀਤ ਸਿੰਘ ਹਰਮਨ ਤੇ ਹੋਰ