ਵਿਦਿਆਰਥੀਆਂ ਦੇ ਧਰਨੇ ਚ ਸ਼ਾਮਿਲ ਹੋਈ ਭਾਜਪਾ .
ਪੰਜਾਬ ਭਾਜਪਾ ਮੰਡਲ ਵੱਲੋਂ ਖੇਤੀਬਾੜੀ ਸਟੂਡੈਂਟਸ ਐਸੋਸੀਏਸ਼ਨ ਆਫ ਪੰਜਾਬ ਦੇ ਵਿਦਿਆਰਥੀਆਂ ਨਾਲ ਮੁਲਾਕਾਤ ਕਰ ਉਹਨਾਂ ਦਾ ਸਾਥ ਦੇਣ ਦਾ ਕੀਤਾ ਫੈਸਲਾ
ਲੁਧਿਆਣਾ 4 ਅਕਤੂਬਰ ( ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਪੀਐਚਡੀ ਪੰਜਾਬ, ਐਮਐਸਸੀ ਅਤੇ ਬੀਐਸਸੀ ਖੇਤੀਬਾੜੀ ਦੇ ਵਿਦਿਆਰਥੀਆਂ ਦੁਆਰਾ ਪੀਏਯੂ ਦੇ ਗੇਟ ਨੰਬਰ ਇੱਕ ਤੇ ਅਣਮਿੱਥੇ ਸਮੇਂ ਲਈ ਲਗਾਏ ਧਰਨੇ ਤੇ ਭਾਜਪਾ ਪ੍ਰਤੀਨਿਧੀ ਮੰਡਲ ਵਲੋ ਪੰਜਾਬ ਭਾਜਪਾ ਦੇ ਮਹਾ ਸਕੱਤਰ ਅਨਿਲ ਸਰੀਨ ਦੀ ਅਗੁਵਾਈ ਵਿਚ ਖੇਤਬਾੜੀ ਸਟੂਡੈਂਟਸ ਐਸੋਸੀਏਸ਼ਨ ਆਫ ਪੰਜਾਬ ਦੇ ਵਿਦਿਆਰਥਿਆ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਮੰਗਾਂ ਬਾਰੇ ਵਿਸਥਾਰ ਨਾਲ ਜਾਣਿਆ।ਇਸ ਮੌਕੇ ਵਿਦਿਆਰਥੀ ਨੇਤਾਵਾਂ ਵਲੋ ਅਨਿਲ ਸਰੀਨ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਭਗਵੰਤ ਮਾਨ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਪੰਜਾਬ ਦੇ ਵਿਦਿਆਰਥੀਆਂ ਨਾਲ ਵਾਦਾ ਕੀਤਾ ਕਿ ਸੱਤਾ 'ਚ ਆਉਣ 'ਤੇ ਪਿੰਡਾਂ 'ਚ ਖੇਤੀਬਾੜੀ ਮਾਸਟਰ ਵਿਭਾਗ ਦੀ ਨਿਯੁਕਤੀ ਕਰਨਗੇ ਅਤੇ ਖੇਤੀਬਾੜੀ 'ਚ ਖਾਲੀ ਅਹੁਦੇ ਭਰਨਗੇ, ਪਰ ਇਹਨਾਂ ਸਮਾਂ ਬੀਤ ਜਾਣ ਤੋਂ ਬਾਅਦ ਵੀ ਉਹ ਸੀਟਾਂ ਨਹੀਂ ਭਰਿਆ। ਇਸ ਲਈ ਖੇਤੀਬਾੜੀ ਪੱਧਰੀ ਪੰਜਾਬ ਦੇ ਬੇਰੋਜਗਾਰ ਬੇਟੇ--ਬੇਟੀਆਂ ਨੇ ਪੰਜਾਬ ਸਰਕਾਰ ਦੇ ਵਿਰੋਧ ਵਿੱਚ ਇਹ ਧਰਨਾ ਲਾਇਆ ਹੈ ਕਿ ਡੁੱਬਦੇ ਪੰਜਾਬ ਦੇ ਕਿਸਾਨਾਂ ਨੂੰ ਬਚਾਉਣ ਲਈ ਖੇਤੀਬਾੜੀ ਵਿਭਾਗ, ਮੰਡੀ ਬੋਰਡ, ਬਾਗਵਾਨੀ ਵਿਭਾਗ, ਮਾਰਕਫੈਡ, ਪਨਸੀਡ ਅਤੇ ਹੋਰ ਵਿਭਾਗਾਂ ਦੇ ਖਾਲੀ ਪਦ ਪੰਜਾਬ ਸਰਕਾਰ ਜਲਦੀ ਭਰੇ। ਅਨਿਲ ਸਰੀਨ ਵਲੋ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਭਾਜਪਾ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਅਤੇ ਸਰਕਾਰ ਤੇ ਪੂਰਾ ਦਬਾਵ ਬਣਾ ਕੇ ਉਹਨਾਂ ਦੀਆਂ ਮੰਗਾਂ ਨੂੰ ਹੱਲ ਕਰਨ ਦਾ ਹਰ ਸੰਭਵ ਯਤਨ ਕਰੇਗੀ। ਭਾਜਪਾ ਖੇਤੀਬਾੜੀ ਵਿਦਿਆਰਥੀਆਂ ਨੂੰ ਉਹਨਾਂ ਦਾ ਹੱਕ ਦਿਲਵਾਕੇ ਹੀ ਰਹੇਗੀ। ਵਿਦਿਆਰਥੀਆਂ ਵੱਲੋਂ ਅਨਿਲ ਸਰੀਰ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ 'ਤੇ ਭਾਜਪਾ ਦੇ ਪ੍ਰਦੇਸ਼ ਮੀਤ ਪ੍ਰਧਾਨ ਜਤਿੰਦਰ ਮਿੱਤਲ, ਜਿਲਾ ਮਹਾਮੰਤਰੀ ਸਰਦਾਰ ਨਰਿੰਦਰ ਸਿੰਘ ਮਲੀ, ਮਨੀਸ਼ ਚੋਪੜਾ ਲਕੀ ਆਦਿ ਮੌਜੂਦ ਹਨ।