ਭਾਰਤੀ ਰਿਜ਼ਰਵ ਬੈਂਕ, ਚੰਡੀਗੜ੍ਹ ਵਿੱਚ ਨਵੇਂ ਲੋਕਪਾਲ ਨੇ ਅਹੁਦਾ ਸੰਭਾਲਿਆ
ਚੰਡੀਗੜ੍ਹ, 9 ਅਕਤੂਬਰ: ਚੀਫ ਮੈਨੇਜਿੰਗ ਡਾਇਰੈਕਟਰ ਸ਼੍ਰੀਮਤੀ ਰੁਚੀ ਏ. ਐੱਸ. ਐੱਚ. ਨੇ 6 ਅਕਤੂਬਰ, 2025 ਤੋਂ ਭਾਰਤੀ ਰਿਜ਼ਰਵ ਬੈਂਕ, ਚੰਡੀਗੜ੍ਹ ਵਿੱਚ ਲੋਕਪਾਲ ਦਾ ਅਹੁਦਾ ਸੰਭਾਲ ਲਿਆ ਹੈ।
ਸ਼੍ਰੀਮਤੀ ਰੁਚੀ ਕੋਲ ਭਾਰਤੀ ਰਿਜ਼ਰਵ ਬੈਂਕ ਦੇ ਕੇਂਦਰੀ ਦਫ਼ਤਰ ਅਤੇ ਵੱਖ-ਵੱਖ ਖੇਤਰੀ ਦਫ਼ਤਰਾਂ ਵਿੱਚ 29 ਵਰ੍ਹਿਆਂ ਦਾ ਵਿਸ਼ੇਸ਼ ਤਜਰਬਾ ਹੈ। ਉਨ੍ਹਾਂ ਨੇ ਕੇਂਦਰੀ ਬੈਂਕਿੰਗ ਦੇ ਮੁੱਖ ਖੇਤਰਾਂ ਵਿੱਚ ਕੰਮ ਕੀਤਾ , ਜਿਨ੍ਹਾਂ ਵਿੱਚ ਮੁਦ੍ਰਾ ਪ੍ਰਬੰਧਨ, ਜਨਤਕ ਕਰਜ਼ਾ ਪ੍ਰਬੰਧਨ ਅਤੇ ਬੈਂਕਾਂ ਅਤੇ ਨੌਨ-ਬੈਂਕਿੰਗ ਵਿੱਤੀ ਸੰਸਥਾਨਾਂ ਦੀ ਨਿਗਰਾਨੀ ਸ਼ਾਮਲ ਹੈ।
ਵਰਤਮਾਨ ਅਹੁਦਾ ਗ੍ਰਹਿਣ ਕਰਨ ਤੋਂ ਪਹਿਲਾਂ, ਉਹ ਭਾਰਤੀ ਰਿਜ਼ਰਵ ਬੈਂਕ, ਹੈਦਰਾਬਾਦ ਦੇ ਨਿਗਰਾਨੀ ਵਿਭਾਗ ਵਿੱਚ ਕੰਮ ਰਹੇ ਸਨ।