ਰਕਬਾ ਭਵਨ ਦੇ ਚੱਲ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ .
ਸੁਆਮੀ ਗੰਗਾਨੰਦ ਜੀ ਭੂਰੀ ਵਾਲੇ ਗਊਸ਼ਾਲਾ ਟਰੱਸਟ ਦੇ ਟਰੱਸਟੀ ਅਤੇ ਮੁੱਖ ਸਰਪ੍ਰਸਤ ਅਵਿਨਾਸ਼ ਗੁਪਤਾ ਅਤੇ ਡੂੰਗਰ ਸਿੰਘ ਨੇ ਰਕਬਾ ਭਵਨ ਪਹੁੰਚ ਕੇ ਚੱਲ ਰਹੇ ਕੰਮਾਂ ਦਾ ਜਾਇਜਾ ਲਿਆ
ਮੁੱਲਾਂਪੁਰ ਦਾਖਾ, 30 ਮਾਰਚ (ਗੀਤਾ ਸਕਸੈਨਾ)- ਸੁਆਮੀ ਗੰਗਾਨੰਦ ਜੀ ਭੂਰੀ ਵਾਲੇ ਗਊਸ਼ਾਲਾ ਟਰੱਸਟ ਦੇ ਟਰੱਸਟੀ ਅਤੇ ਮੁੱਖ ਸਰਪ੍ਰਸਤ ਅਵਿਨਾਸ਼ ਗੁਪਤਾ ਅਤੇ ਡੂੰਗਰ ਸਿੰਘ ਨੇ ਰਕਬਾ ਭਵਨ ਪਹੁੰਚ ਕੇ ਕ੍ਰਿਸ਼ਨ ਕੁਮਾਰ ਬਾਵਾ, ਵਿਨੋਦ ਕਾਲੀਆ, ਨਿਤਿਨ ਬਾਂਸਲ, ਕਰਨੈਲ ਗਿੱਲ, ਸੰਤੋਸ਼ ਸ਼ਰਮਾ, ਸੁਖਚੈਨ ਸਿੰਘ ਆਰਕੀਟੈਕਟ ਅਤੇ ਰਣਜੀਤ ਸਿੰਘ ਸਰਪੰਚ ਠੇਕੇਦਾਰ, ਜਗਜੀਵਨ ਸਿੰਘ ਗਰੀਬ ਨਾਲ ਮਿਲ ਕੇ ਚੱਲ ਰਹੇ ਕੰਮਾਂ ਦਾ ਜਾਇਜਾ ਲਿਆ। ਇਸ ਸਮੇਂ ਅਵਿਨਾਸ਼ ਗੁਪਤਾ ਜੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।
ਇਸ ਸਮੇਂ ਜਾਣਕਾਰੀ ਦਿੰਦਿਆਂ ਸ਼੍ਰੀ ਬਾਵਾ ਅਤੇ ਕਾਲੀਆ ਨੇ ਕਿਹਾ ਕਿ ਬੇਸਹਾਰਾ ਗਊਆਂ ਦੀ ਸਾਂਭ ਸੰਭਾਲ ਲਈ ਚੁੱਕੇ ਕਦਮ ਲਈ ਇਲਾਕਾ ਨਿਵਾਸੀ, ਪਤਵੰਤੇ ਸੱਜਣ ਸਹਿਯੋਗ ਲਈ ਸੰਪਰਕ ਕਰ ਸਕਦੇ ਹਨ ਜੋ ਇਸ ਸ਼ੁਭ ਕੰਮ ਲਈ ਸਾਡੇ ਇਰਾਦੇ ਨੂੰ ਹੋਰ ਮਜਬੂਤ ਕਰਦੇ ਹਨ। ਉਹਨਾਂ ਕਿਹਾ ਕਿ ਪੌਲੀਥੀਨ ਅਤੇ ਹੋਰ ਗੰਦ-ਮੰਦ ਖਾਣ ਵਾਲੀਆਂ ਗਊਆਂ ਦੀ ਸਾਂਭ ਸੰਭਾਲ ਲਈ ਹੀ ਉਪਰਾਲਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਗਊ ਦੀ ਸੇਵਾ ਨੂੰ ਪੁਰਾਤਨ ਗ੍ਰੰਥਾਂ ਵਿੱਚ ਸ਼ੁਭ ਸਮਝਿਆ ਗਿਆ ਹੈ। ਇਸ ਸ਼ੁਭ ਕਾਰਜ ਲਈ ਸਹਿਯੋਗ ਅਤੇ ਸਰਪ੍ਰਸਤੀ ਦੇਣ ਵਾਲੀਆਂ ਸ਼ਖਸ਼ੀਅਤਾਂ ਵਧਾਈ ਦੀਆਂ ਪਾਤਰ ਹਨ। ਉਹਨਾਂ ਦੱਸਿਆ ਕਿ ਜੋਧਾਂ ਨਜਦੀਕ ਹਵਨ ਯੱਗ ਰਾਹੀਂ ਵਿਸ਼ਾਲ ਤਪ ਅਸਥਾਨ (ਆਸ਼ਰਮ) ਬਣਾ ਕੇ ਵੱਡੀ ਮਨੁੱਖਤਾ ਦੀ ਸੇਵਾ ਨਿਭਾਉਣ ਵਾਲੇ ਪ੍ਰਵੀਨ ਚੌਧਰੀ (ਸੁਆਮੀ) ਵੀ ਅਗਲੇ ਹਫਤੇ ਰਕਬਾ ਭਵਨ ਆ ਰਹੇ ਹਨ।
