Kabootarbaz 2.

ਵਿਲੱਖਣ ਤੇ ਮਨੋਰੰਜਕ ਵਿਸ਼ੇ ਨਾਲ ਸਬੰਧਿਤ ਹੈ ਪੰਜਾਬੀ ਫ਼ੀਚਰ ਫ਼ਿਲਮ 'ਕਬੂਤਰਬਾਜ 2' - ਸੁਖਪਾਲ ਸਿੱਧੂ  
* ਪਰਮਜੀਤ ਫਿਲਮਜ਼ ਦੇ ਬੈਨਰ ਹੇਠ ਬਣ ਰਹੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ


ਲੁਧਿਆਣਾ 5 ਅਪ੍ਰੈਲ ( ਕੁਲਦੀਪ ਸਿੰਘ ਦੁੱਗਲ ) ਪੰਜਾਬੀ ਸਿਨੇ ਜਗਤ ਦੀ ਝੋਲੀ ਵਿੱਚ ਪੰਜਾਬੀ ਸਭਿਆਚਾਰ ਨਾਲ ਸਬੰਧਿਤ ਵੱਖ ਵੱਖ ਪੱਖਾਂ ਨੂੰ ਉਜਾਗਰ ਕਰਦੇ ਵਿਸ਼ਿਆਂ ਨੂੰ ਸਮਰਪਿਤ ਅਨੇਕਾਂ ਪੰਜਾਬੀ ਫ਼ੀਚਰ ਫ਼ਿਲਮਾਂ ਦਾ ਨਿਰਮਾਣ ਕਰ ਚੁੱਕੇ ਨਾਮਵਰ ਨਿਰਮਾਤਾ, ਨਿਰਦੇਸ਼ਿਕ, ਅਦਾਕਾਰ ਤੇ ਲੇਖਕ ਸੁਖਪਾਲ ਸਿੱਧੂ ਦੀ ਅਗਲੀ ਨਵੀਂ ਪੰਜਾਬੀ ਫ਼ੀਚਰ ਫ਼ਿਲਮ 'ਕਬੂਤਰਬਾਜ 2' ਜਲਦ ਹੀ ਪੰਜਾਬੀ ਸਿਨੇ ਪ੍ਰੇਮੀਆਂ ਨੂੰ ਦੇਖਣ ਲਈ ਮਿਲੇਗੀ। ਇਸ ਫ਼ਿਲਮ ਦੀ ਸ਼ੂਟਿੰਗ ਲੁਧਿਆਣਾ ਤੇ ਆਸ ਪਾਸ ਦੇ ਪਿੰਡਾਂ  ਵਿੱਚ ਜੋਰਾਂ ਸ਼ੋਰਾਂ ਨਾਲ ਜਾਰੀ ਹੈ। ਫ਼ਿਲਮ ਦੀ ਸ਼ੁਰੂਆਤ ਇਤਿਹਾਸਿਕ ਪਿੰਡ ਠੱਕਰਵਾਲ ਵਿਖ਼ੇ ਉੱਘੇ ਸਮਾਜ ਸੇਵੀ ਸ ਦਲਜੀਤ ਸਿੰਘ ਗਰੇਵਾਲ ਦੇ ਗ੍ਰਹਿ ਵਿਖ਼ੇ ਕੀਤੀ ਗਈ ਜਿਸ ਦਾ ਮਹੂਰਤ ਸੀਨ ਸ ਕੁਲਵੰਤ ਸਿੰਘ ਰਾਜ਼ੀ ਗਰੇਵਾਲ ਨੇ ਨਾਰੀਅਲ ਤੋੜਨ ਦੀ ਰਸਮ ਅਦਾ ਕਰਕੇ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਫ਼ਿਲਮ ਦੇ ਪ੍ਰੋਡਿਊਸਰ, ਡਾਇਰੈਕਟਰ, ਐਕਟਰ ਤੇ ਲੇਖਕ ਸੁਖਪਾਲ ਸਿੱਧੂ ਨੇ ਦੱਸਿਆ ਕਿ ਪੰਜਾਬੀ ਜਨ ਜੀਵਨ 'ਤੇ ਅਧਾਰਿਤ ਵਿਲੱਖਣ ਪੱਖ 'ਤੇ ਆਧਾਰਿਤ ਪਹਿਲਾਂ ਬਣਾਈ ਬਣਾਈ ਫ਼ਿਲਮ ਕਬੂਤਰਬਾਜ ਦੇ ਵਧੀਆ ਲੋਕ ਹੁੰਗਾਰੇ ਤੋਂ ਬਾਦ ਕਬੂਤਰਬਾਜੀ ਦੇ ਵਿਸ਼ੇ ਨੂੰ ਸਮਰਪਿਤ ਇਕ ਵਧੀਆ ਫ਼ਿਲਮ ਹੈ ਅਤੇ ਇਹ ਫ਼ਿਲਮ ਉਹਨਾਂ ਵੱਲੋਂ ਪਹਿਲਾਂ ਬਣਾਈ ਬਣਾਈ ਫ਼ਿਲਮ 'ਕਬੂਤਰਬਾਜ' ਵਾਂਗ ਹਰ ਵਰਗ ਦੇ ਦਰਸ਼ਕਾਂ ਨੂੰ ਭਰਪੂਰ ਪਸੰਦ ਆਵੇਗੀ। ਉਹਨਾਂ ਦੱਸਿਆ ਕਿ ਇਸ ਫ਼ਿਲਮ ਵਿੱਚ ਪੰਜਾਬੀ ਸਿਨੇ ਜਗਤ ਦੇ ਮਸ਼ਹੂਰ ਅਦਾਕਾਰ ਮਲਕੀਤ ਰੌਣੀ, ਰਾਜਵੀਰ ਗਰੇਵਾਲ, ਸਿਮਰ ਜੌਹਲ, ਰਿਤਿਕਾ ਸੇਠੀ, ਅਮਰਜੀਤ ਕੌਰ, ਰਾਣਾ ਜੰਗ ਬਹਾਦਰ, ਮਹਾਂਵੀਰ ਭੁੱਲਰ, ਗੁਰਵਿੰਦਰ ਸਿੰਘ ਸਰਾਂ ( ਮਿੰਨੀ ਮੇਹਰ ਮਿੱਤਲ ), ਬਲਕਾਰ ਸਿੰਘ, ਟਾਈਗਰ ਸਿੰਘ, ਨਵੀਨ ਖੋਸਲਾ ਆਦਿ ਸਮੇਤ ਕਈ ਪੰਜਾਬੀ ਅਦਾਕਾਰ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਂਦੇ ਨਜ਼ਰ ਆਉਣਗੇ। ਉਹਨਾਂ ਦੱਸਿਆ ਕਿ ਇਸ ਫ਼ਿਲਮ ਵਿੱਚ ਪੰਜਾਬ ਦੇ ਉੱਘੇ ਗੀਤਕਾਰ ਕੁਲਦੀਪ ਸਿੰਘ ਦੁੱਗਲ ਤੇ ਅਮਰਜੀਤ ਘੋਲੀਆ ਦੇ ਲਿਖੇ ਗੀਤਾਂ ਨੂੰ ਵੱਖ ਵੱਖ ਮਸ਼ਹੂਰ ਗਾਇਕਾਂ ਨੇ ਆਪਣੀਆਂ ਦਮਦਾਰ ਆਵਾਜਾਂ ਵਿੱਚ ਗਾਇਆ ਹੈ। ਇਸ ਫਿਲਮ ਦੇ ਡੀ ਓ ਪੀ ਲੱਕੀ ਮਹਿਰਾ ਹਨ ਅਤੇ ਇਸ ਫਿਲਮ ਦੀ ਸ਼ੂਟਿੰਗ ਜੋਰਾਂ ਸ਼ੋਰਾਂ ਨਾਲ ਜਾਰੀ ਹੈ। ਇਹ ਫ਼ਿਲਮ ਆਉਂਦੇ ਕੁਝ ਸਮੇਂ ਵਿੱਚ ਰਿਲੀਜ਼ ਹੋ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵੀਰ ਸਿੰਘ ਗਰੇਵਾਲ, ਟੀਨੂੰ ਗਰੇਵਾਲ, ਅਦਾਕਾਰਾ ਰਵਿੰਦਰ ਕੌਰ, ਰਾਜੂ ਗਰੇਵਾਲ ਲਲਤੋਂ, ਚਰਨਜੀਤ ਸਿੰਘ ਗਰੇਵਾਲ, ਮਨੋਹਰ ਧਾਰੀਵਾਲ, ਹਰਬੰਸ ਸਿੰਘ ਤੂਰ ਆਦਿ ਸ਼ਖਸ਼ੀਅਤਾਂ ਵੀ ਮੌਜੂਦ ਸਨ।