ਫਤਹਿ ਮਾਰਚ 12 ਮਈ ਨੂੰ .

ਸਰਹਿੰਦ ਫਤਿਹ ਦਿਵਸ" ਦਾ 316ਵਾਂ ਇਤਿਹਾਸਿਕ ਦਿਹਾੜਾ 12 ਮਈ ਨੂੰ ਫਤਿਹ ਮਾਰਚ ਕਰਕੇ ਮਨਾਵਾਂਗੇ

 

ਸ੍ਰੀ ਗੁਰੂ ਤੇਗ ਬਹਾਦਰ ਜੀ, ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਪੁਰਬ ਅਤੇ ਭਗਤ ਧੰਨਾ ਜੀ, ਭਗਤ ਗੁਰੂ ਰਵਿਦਾਸ ਜੀ ਦਾ ਜਨਮ ਉਤਸਵ ਅਤੇ ਵਿਸਾਖੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ

 

ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 15 ਮਈ ਨੂੰ ਉੜਾਣ ਸ਼ੁਰੂ ਹੋਣਾ ਪੰਜਾਬੀਆਂ ਲਈ ਸ਼ੁਭ ਸ਼ਗਨ

 

ਬਲਵੀਰ ਕੌਰ ਸਿੱਧੂ ਕੈਨੇਡਾ ਫਾਊਂਡੇਸ਼ਨ ਮਹਿਲਾ ਵਿੰਗ ਦੇ ਪ੍ਰਧਾਨ ਤੇ ਸੰਤੋਖ ਸਿੰਘ ਗਿੱਲ ਨੂੰ ਮੁੱਖ ਸਰਪ੍ਰਸਤ ਨਿਯੁਕਤ

 

ਮੁੱਲਾਂਪੁਰ ਦਾਖਾ, 11 ਅਪ੍ਰੈਲ ()- ਸਰਹਿੰਦ ਫਤਿਹ ਦਿਵਸ ਦਾ 316ਵਾਂ ਇਤਿਹਾਸਿਕ ਦਿਹਾੜਾ 12 ਮਈ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਵਿਸ਼ਾਲ ਫਤਿਹ ਮਾਰਚ ਕਰਕੇ ਮਨਾਵਾਂਗੇ ਇਹ ਜਾਣਕਾਰੀ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਨੌਵੇਂ ਪਾਤਸ਼ਾਹ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ, ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਪੁਰਬ ਅਤੇ ਭਗਤ ਧੰਨਾ ਜੀ ਅਤੇ ਭਗਤ ਗੁਰੂ ਰਵਿਦਾਸ ਜੀ ਦਾ ਜਨਮ ਉਤਸਵ ਸਮਾਗਮ ਸਮੇਂ ਰੱਖੀ ਵਿਚਾਰ ਗੋਸ਼ਟੀ ਵਿੱਚ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਦਿੱਤੀ ਇਸ ਸਮੇਂ ਵਿਸਾਖੀ ਦੇ ਪਵਿੱਤਰ ਇਤਿਹਾਸਿਕ ਦਿਹਾੜੇ ਦੀਆਂ ਖੁਸ਼ੀਆਂ ਵੀ ਸਾਂਝੀਆਂ ਕੀਤੀਆਂ ਗਈਆਂ ਇਸ ਸਮੇਂ ਫਾਊਂਡੇਸ਼ਨ ਪੰਜਾਬ ਦੇ ਪ੍ਰਧਾਨ ਕਰਨੈਲ ਸਿੰਘ ਗਿੱਲ, ਟਰੱਸਟੀ ਦਲਜੀਤ ਸਿੰਘ ਅਮਰੀਕਾ, ਜਸਵੰਤ ਸਿੰਘ ਛਾਪਾ ਜਨਰਲ ਸਕੱਤਰ, ਟਰੱਸਟੀ ਤਰਲੋਚਨ ਸਿੰਘ ਸਫਰੀ, ਸੰਤੋਖ ਸਿੰਘ ਗਿੱਲ, ਡਾ. ਪ੍ਰਮਜੀਤ ਸਿੰਘ ਅਤੇ ਗੁਰਨਾਮ ਸਿੰਘ ਕਲੇਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ ਇਸ ਸਮੇਂ ਬੀਬੀ ਬਲਵੀਰ ਕੌਰ ਨੂੰ ਫਾਊਂਡੇਸ਼ਨ ਕੈਨੇਡਾ ਦੀ ਮਹਿਲਾ ਵਿੰਗ ਦੀ ਪ੍ਰਧਾਨ ਜਦਕਿ ਸੰਤੋਖ ਸਿੰਘ ਗਿੱਲ ਨੂੰ ਮੁੱਖ ਸਰਪ੍ਰਸਤ ਨਿਯੁਕਤ ਕੀਤਾ ਗਿਆ ਇਸ ਸਮੇਂ ਬਾਬਾ ਸਰਬਜੋਤ ਸਿੰਘ ਡਾਗੋਂ ਵੱਲੋਂ ਭੇਜਿਆ ਜੱਥਾ ਜਿਹਨਾਂ ਵਿੱਚ ਅਮਰਿੰਦਰ ਸਿੰਘ, ਬਲਪ੍ਰੀਤ ਸਿੰਘ, ਹਰਜੋਤ ਸਿੰਘ, ਬੌਬੀ ਡਾਗੋਂ, ਈਸ਼ਰਪ੍ਰੀਤ ਸਿੰਘ ਵਿਸ਼ੇਸ਼ ਤੌਰ ‘ਤੇ ਹਾਜਰ ਸਨ