ਤਿੰਨ ਰੋਜ਼ਾ ਸਿਖਲਾਈ ਸ਼ੁਰੂ .

ਲੁਧਿਆਣਾ ਵਿੱਚ ਜਨਗਣਨਾ ਗਣਨਾਕਾਰਾਂ ਅਤੇ ਸੁਪਰਵਾਈਜ਼ਰਾਂ ਲਈ ਤਿੰਨ ਰੋਜ਼ਾ ਸਿਖਲਾਈ ਸ਼ੁਰੂ

 

ਲੁਧਿਆਣਾ : ਨਗਰ ਨਿਗਮ ਲੁਧਿਆਣਾ ਦੇ ਪ੍ਰਿੰਸੀਪਲ ਜਨਗਣਨਾ ਅਫ਼ਸਰ ਸ੍ਰੀਮਤੀ ਨੀਰੂ ਗੁਪਤਾ, ਆਈਏਐੱਸ ਅਤੇ ਸਿਟੀ ਜਨਗਣਨਾ ਅਫ਼ਸਰ ਸ੍ਰੀ ਵਿਨੀਤ ਕੁਮਾਰ, ਪੀਸੀਐੱਸ ਦੀ ਅਗਵਾਈ ਹੇਠ, ਨਗਰ ਨਿਗਮ ਲੁਧਿਆਣਾ ਵਿੱਚ 16 ਅਪ੍ਰੈਲ, 2026 ਤੋਂ ਚਾਰਜ ਪੱਧਰ ਦੇ ਕੁੱਲ 1,200 ਗਣਨਾਕਾਰਾਂ ਅਤੇ ਸੁਪਰਵਾਈਜ਼ਰਾਂ ਦੇ ਪਹਿਲੇ ਬੈਚ ਲਈ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ ਸ਼ੁਰੂ ਹੋ ਗਿਆ ਹੈ। ਇਹ ਸਿਖਲਾਈ ਫੀਲਡ ਟ੍ਰੇਨਰਾਂ ਵੱਲੋਂ ਦਿੱਤੀ ਜਾ ਰਹੀ ਹੈ, ਜਿਨ੍ਹਾਂ ਨੇ ਖ਼ੁਦ ਮਾਸਟਰ ਟ੍ਰੇਨਰਾਂ ਤੋਂ ਸਿਖਲਾਈ ਪ੍ਰਾਪਤ ਕੀਤੀ ਹੈ। ਇਹ ਸਿਖਲਾਈ ਨਗਰ ਨਿਗਮ ਲੁਧਿਆਣਾ ਦੇ ਕੁੱਲ 24 ਸਥਾਨਾਂ 'ਤੇ ਕਰਵਾਈ ਜਾ ਰਹੀ ਹੈ।

 

ਜਨਗਣਨਾ ਚਾਰਜ ਦੇ ਚਾਰਜ ਅਫ਼ਸਰ ਇਸ ਸਿਖਲਾਈ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਹੇ ਹਨ ਅਤੇ ਨਿੱਜੀ ਤੌਰ 'ਤੇ ਉਨ੍ਹਾਂ ਸਥਾਨਾਂ ਦਾ ਦੌਰਾਨ ਕਰ ਰਹੇ ਹਨ, ਜਿੱਥੇ ਇਹ ਸੈਸ਼ਨ ਚੱਲ ਰਹੇ ਹਨ। ਇਸ ਦੌਰਾਨ ਉਹ ਹਾਊਸ ਲਿਸਟਿੰਗ ਆਪ੍ਰੇਸ਼ਨ (ਐੱਚਐੱਲ�") ਐਪ ਵਰਗੇ ਡਿਜੀਟਲ ਟੂਲਜ਼ ਬਾਰੇ ਜਾਣਕਾਰੀ ਦੇ ਰਹੇ ਹਨ, ਜੋ ਕਿ ਪੰਜਾਬ ਰਾਜ ਵਿੱਚ ਜਨਗਣਨਾ-2027 ਦੇ ਪਹਿਲੇ ਪੜਾਅ (ਐੱਚਐੱਲ�" ਆਪ੍ਰੇਸ਼ਨ) ਦੌਰਾਨ ਗਣਨਾਕਾਰਾਂ ਵੱਲੋਂ ਵਰਤੇ ਜਾਣਗੇ। ਇਹ ਕਾਰਜ 15 ਮਈ ਤੋਂ 13 ਜੂਨ, 2026 ਤੱਕ ਕੀਤਾ ਜਾ ਰਿਹਾ ਹੈ।

ਨਾਗਰਿਕ 30 ਅਪ੍ਰੈਲ ਤੋਂ 14 ਮਈ, 2026 ਤੱਕ ਆਨਲਾਈਨ ਪੋਰਟਲ (se.census.gov.in) ਰਾਹੀਂ ਆਪਣੀ ਸਵੈ-ਗਣਨਾ ਖ਼ੁਦ ਵੀ ਕਰ ਸਕਦੇ ਹਨ।