JCI ਲੁਧਿਆਣਾ ਵਲੋਂ ਜੇ-ਕੌਮ ਟੇਬਲ....

ਜੇ ਸੀ ਆ ਈ ਲੁਧਿਆਣਾ ਸੈਂਟਰਲ ਵੱਲੋਂ ਜੇ ਕੌਮ ਟੇਬਲ 4.0 - ਗ੍ਰੋਥ ਸੈਂਟਰਲ ਦਾ ਕੀਤਾ ਉਦਘਾਟਨ

ਨੌਜਵਾਨਾਂ ਨੂੰ ਬਿਜ਼ਨਸ ਦੀ ਨੈੱਟਵਰਕਿੰਗ ਦੇ ਮਿਲਣਗੇ ਮੌਕੇ

ਲੁਧਿਆਣਾ, 11 ਅਪ੍ਰੈਲ (ਤਮੰਨਾ ਬੇਦੀ) : ਜੇ ਸੀ ਆਈ ਲੁਧਿਆਣਾ ਸੈਂਟਰਲ ਵੱਲੋਂ ਜੇ ਕੌਮ ਦਾ ਨਵਾਂ ਟੇਬਲ ਖੋਲ੍ਹਦੇ ਹੋਏ, ਸਥਾਨਕ ਹੋਟਲ ਮਹਾਰਾਜਾ ਰੇਜੰਸੀ
ਵਿੱਚ ਜੇ ਕੌਮ ਟੇਬਲ 4.0 - ਗ੍ਰੋਥ ਸੈਂਟਰਲ ਦਾ ਉਦਘਾਟਨ ਕੀਤਾ ਗਿਆ। ਨੌਜਵਾਨਾਂ ਦੇ ਬਿਜ਼ਨਸ, ਪਰਸਨੈਲਟੀ ਡਿਵੈੱਲਪਮੈਂਟ, ਨੈੱਟਵਰਕਿੰਗ ਸਣੇ ਹੋਰ ਕਈ ਪੱਖਾਂ ਦੇ ਵਿਕਾਸ ਲਈ ਕੰਮ ਕਰਨ ਵਾਲੀ ਐਨ ਜੀ �" ਜੂਨੀਅਰ ਚੈਂਬਰ ਇੰਟਰਨੈਸ਼ਨਲ ਵੱਲੋਂ ਕੀਤਾ ਗਿਆ ਇਹ ਇੱਕ ਹੋਰ ਉਪਰਾਲਾ ਹੈ।

ਇਸ ਮੌਕੇ ਜੇ ਸੀ ਆਈ ਲੁਧਿਆਣਾ ਸੈਂਟਰਲ ਦੇ ਪ੍ਰਧਾਨ ਐਡਵੋਕੇਟ ਸਿਮਰਨਪ੍ਰੀਤ ਸਿੰਘ ਨੇ ਦੱਸਿਆ ਕਿ  ਜੇ ਕੌਮ ਲੁਧਿਆਣਾ 4.0 - ਗ੍ਰੋਥ ਸੈਂਟਰਲ ਨੌਜਵਾਨਾਂ ਵਿੱਚ ਬਿਜ਼ਨਸ ਦੇ ਗੁਣਾਂ ਦਾ ਵਿਕਾਸ ਕਰਨ ਸਣੇ ਨੈਟਵਰਕਿੰਗ ਵਧਾਏਗਾ, ਜਿਸ ਨਾਲ ਬਿਜਨਸਮੈਨਾਂ ਨੂੰ ਵਪਾਰ ਵਿੱਚ ਤਰੱਕੀ ਕਰਨ ਦਾ ਮੌਕਾ ਮਿਲੇਗਾ। ਉਹਨਾਂ ਦਾ ਉਦੇਸ਼ ਸਭ ਦੀ ਮਿਲ ਜੁਲ ਕੇ ਤਰੱਕੀ ਦੀ ਦਿਸ਼ਾ ਵੱਲ ਕਦਮ ਵਧਾਉਣ ਲਈ ਮਦਦ ਕਰਨਾ ਹੈ।

ਉਹਨਾਂ ਨੇ ਕਿਹਾ ਕਿ ਜੇ ਸੀ ਆਈ ਲੁਧਿਆਣਾ ਸੈਂਟਰਲ ਵੱਲੋਂ ਸਮੇਂ-ਸਮੇਂ ਸਿਰ ਆਪਣੇ ਮੈਂਬਰਾਂ ਦੇ ਸਰਬਪੱਖੀ ਵਿਕਾਸ ਲਈ ਉਪਰਾਲੇ ਕੀਤੇ ਜਾਂਦੇ ਹਨ ਅਤੇ ਇਹ ਸਿਲਸਿਲਾ ਅੱਗੇ ਵੀ ਜਾਰੀ ਰਹੇਗਾ।

ਇਸ ਮੌਕੇ ਜੋਨ ਦੇ ਚੇਅਰਮੈਨ ਸੰਜੇ ਸ਼ਰਮਾ, ਜੇ ਕੌਮ ਨੈਸ਼ਨਲ ਡਾਇਰੈਕਟਰ ਡਾ. ਰਜੀਵ ਅਗਰਵਾਲ, ਹੈਡ ਕੋਚ ਮਹੇਸ਼ ਅਰੋੜਾ, ਅਸਿਸਟੈਂਟ ਕੋਚ ਪਰਮਜੀਤ ਸਿੰਘ, ਜੇ ਕੌਮ ਟੇਬਲ 4.0 - ਗ੍ਰੋਥ ਸੈਂਟਰਲ ਦੇ ਚੇਅਰਮੈਨ ਅਮਿਤ ਗੁਲਾਟੀ, ਜੇ ਕੌਮ ਟੇਬਲ 1.0  ਦੇ ਚੇਅਰਮੈਨ ਦਮਨਜੀਤ ਸਿੰਘ, ਜੇ ਕੌਮ ਵਾਈਸ ਪ੍ਰਧਾਨ ਗੁਰਪ੍ਰੀਤ ਸਿੰਘ ਰਿਆਤ, ਕੁਲਜੀਤ ਸਿੰਘ, ਆਸ਼ੀਸ਼ ਚੋਪੜਾ, ਤੇਜਸਵੀ ਧੀਮਾਨ, ਰੋਹਿਤ ਜਿੰਦਲ, ਐਡਵੋਕੇਟ ਬਲਵਿੰਦਰ ਸਿੰਘ, ਰਾਹੁਲ ਭਾਰਦਵਾਜ, ਨਰੇਸ਼ ਕੁਮਾਰ ਸ਼ਰਮਾ, ਜਗਪ੍ਰੀਤ ਸਿੰਘ ਸਣੇ ਟੇਬਲ 1.0 ਅਤੇ 4.0 ਦੇ ਮੈਂਬਰ ਵੀ ਮੌਜੂਦ ਰਹੇ।