ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਚੇਤਨਾ ਪ੍ਰਕਾਸ਼ਨ ਦੇ ਸਟਾਲ 'ਤੇ 'ਪੰਜਾਬੀ ਬੋਲੀ, ਰਮਜ਼ਾਂ, ਰੁਕਾਵਟਾਂ ਤੇ ਰਾਹ'.

“ ਪੰਜਾਬੀ ਬੋਲੀ, ਰਮਜ਼ਾਂ, ਰੁਕਾਵਟਾਂ ਤੇ ਰਾਹ” ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਚੇਤਨਾ ਪ੍ਰਕਾਸ਼ਨ ਦੇ ਸਟਾਲ ਤੋਂ ਮਿਲ ਸਕਦੀ ਹੈ। 

ਵਿਸ਼ਵ ਪੰਜਾਬੀ ਸਭਾ(ਟੋਰੰਟੋ) ਕੈਨੇਡਾ ਵੱਲੋਂ ਪ੍ਰਸਿੱਧ ਪੰਜਾਬੀ ਲੇਖਕਾਂ ਡਾ. ਆਤਮਜੀਤ ਤੇ ਗੁਹਭਜਨ ਗਿੱਲ ਵੱਲੋਂ ਪੰਜਾਬੀ ਬੋਲੀ ਦੇ ਵਿਰਸੇ, ਵਰਤਮਾਨ ਤੇ ਭਵਿੱਖ ਬਾਰੇ ਵੱਡ ਆਕਾਰੀ ਪੁਸਤਕ “ ਪੰਜਾਬੀ ਬੋਲੀ- ਰਮਜ਼ਾਂ,ਰੁਕਾਵਟਾਂ ਤੇ ਰਾਹ” ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੁਸਤਕ ਮੇਲਾ ਅਤੇ ਸਾਹਿੱਤ ਉਤਸਵ ਵਿੱਚ ਚੇਤਨਾ ਪ੍ਰਕਾਸ਼ਨ ਦੇ ਸਟਾਲ ਤੋਂ ਮਿਲ ਸਕਦੀ ਹੈ। 


ਇਸ ਪੁਸਤਕ ਨੂੰ ਉਦਘਾਟਨੀ ਸਮਾਗਮ ਵਿੱਚ ਵਾਈਸ ਚਾਂਸਲਰ ਡਾ. ਜਗਦੀਪ ਸਿੰਘ, ਡਾ. ਰਘੁਬੀਰ ਸਿੰਘ ਸਿਰਜਣਾ, ਡਾ. ਵਰਿਆਮ ਸਿੰਘ ਸੰਧੂ,ਜੰਗ ਬਹਾਦਰ ਗੋਇਲ, ਡਾ. ਰਾਜਵੰਤ ਕੌਰ ਪੰਜਾਬੀ, ਮੁਖੀ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ, ਡਾ. ਸੁਰਜੀਤ,ਡਾ. ਬਲਵਿੰਦਰ ਕੌਰ ਸਿੱਧੂ 
ਡੀਨ ਭਾਸ਼ਾਵਾਂ, ਪੰਜਾਬੀ ਯੂਨੀ.,ਡਾ. ਸੁਰਜੀਤ,ਡਾ. ਹਰਵਿੰਦਰਪਾਲ ਕੌਰ,ਮੁਖੀ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ,ਡਾ. ਗੁਰਸੇਵਕ ਸਿੰਘ ਲੰਬੀ ਤੇ ਹੋਰਨਾਂ ਵੱਲੋਂ ਲੋਕ ਅਰਪਣ ਕੀਤਾ ਗਿਆ ਸੀ। 

ਵਿਸ਼ਵ ਪੰਜਾਬੀ ਸਭਾ ਟੋਰੰਟੋ ਦੀ ਪੇਸ਼ਕਸ਼ “ਪੰਜਾਬੀ ਬੋਲੀ ਰਮਜ਼ਾਂ, ਰੁਕਾਵਟਾਂ ਤੇ ਰਾਹ” 348 ਪੰਨਿਆਂ ਦੀ ਮਹੱਤਵਪੂਰਨ ਪ੍ਰਕਾਸ਼ਨਾ ਹੈ।
ਇਸ ਦੇ ਵਿਤਰਣ ਅਧਿਕਾਰ ਸਿੰਘ ਬਰਦਰਜ਼, ਸਿਟੀ ਸੈਂਟਰ ਅੰਮ੍ਰਿਤਸਰ, ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ , ਨਵਚੇਤਨ ਬੁੱਕ ਡਿਪੋ ਬਰਨਾਲਾ ਪੰਜਾਬ ਬੁੱਕ ਸੈਂਟਰ ਚੰਡੀਗੜ੍ਹ ਨੂੰ ਦਿੱਤੇ ਗਏ ਹਨ। ਇਸ ਨੂੰ ਹੋਰ ਪੁਸਤਕ ਵਿਕਰੇਤਾ ਵੀ ਚੇਤਨਾ ਪ੍ਰਕਾਸ਼ਨ ਤੋਂ ਭੁਗਤਾਨ ਕਰਕੇ ਹਾਸਲ ਕਰ ਸਕਦੇ ਹਨ। 
ਵਿਸ਼ਵ ਪੰਜਾਬੀ ਸਭਾ ਟੋਰੰਟੋ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਦੀ ਸਰਪ੍ਰਸਤੀ ਹੇਠ ਇਹ ਪ੍ਰਕਾਸ਼ਨਾ ਤਿਆਰ ਕੀਤੀ ਗਈ ਹੈ। ਇਹ ਪੁਸਤਕ ਯਕੀਨਨ ਦੇਸ਼ ਬਦੇਸ਼ ਵਿੱਚ ਨਵੀਂ ਵਿਚਾਰ ਚਰਚਾ ਛੇੜੇਗੀ।
ਡਾ. ਸੁਰਜੀਤ ਨੇ ਇਸ ਪੁਸਤਕ ਬਾਰੇ ਦੱਸਿਆ ਕਿ ਇਸ ਵਿੱਚ ਭਾਰਤ, ਪਾਕਿਸਤਾਨ, ਕੈਨੇਡਾ,ਇਟਲੀ , ਯੂ ਕੇ ਆਦਿ ਮੁਲਕਾਂ ਦੇ ਪੰਜਾਬੀ ਬੋਲੀ ਬਾਰੇ ਵਿਚਾਰ ਕਰਨਯੋਗ ਵਿਦਵਾਨਾਂ ਦੇ ਲੇਖ ਬੜੀ। ਹਿੰਮਤ ਨਾਲ ਡਾ. ਆਤਮਜੀਤ ਨੇ ਸੰਪਾਦਿਤ ਕੀਤੇ ਹਨ। ਪੁਸਤਕ ਐਮਾਜ਼ੋਨ ਤੋਂ ਵੀ ਮਿਲ ਸਕਦੀ ਹੈ।