ਰਕਬਾ ਭਵਨ ਵਿਖੇ ਸੈਮੀਨਾਰ 11 ਅਪ੍ਰੈਲ ਨੂੰ.

ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਰਕਬਾ ਭਵਨ ਵਿਖੇ ਸੈਮੀਨਾਰ 11 ਨੂੰ- ਗਿੱਲ, ਬੀਬੀ ਛੰਦੜਾਂ, ਗੁਰਪਾਲ

 

ਮੁੱਲਾਂਪੁਰ ਦਾਖਾ, 9 ਅਪ੍ਰੈਲ (ਗੀਤਾ ਸਕਸੈਨਾ)- ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਸਰਹਿੰਦ ਫਤਿਹ ਦਿਵਸ ਦਾ ਇਤਿਹਾਸਿਕ ਦਿਹਾੜਾ 12 ਮਈ ਨੂੰ ਮਨਾਉਣ ਸਬੰਧੀ ਮੀਟਿੰਗ ਜਦਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਉਤਸਵ, ਭਗਤ ਧੰਨਾ ਜੀ ਦਾ ਜਨਮ ਉਤਸਵ, ਭਗਤ ਗੁਰੂ ਰਵਿਦਾਸ ਜੀ ਦਾ ਜਨਮ ਉਤਸਵ ਅਤੇ ਵਿਸਾਖੀ ਦਾ ਪਵਿੱਤਰ ਇਤਿਹਾਸਿਕ ਦਿਹਾੜਾ ਮਨਾਉਣ ਲਈ ਕ੍ਰਿਸ਼ਨ ਕੁਮਾਰ ਬਾਵਾ ਪ੍ਰਧਾਨ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੀ ਪ੍ਰਧਾਨਗੀ ਹੇਠ ਮੀਟਿੰਗ 11 ਅਪ੍ਰੈਲ ਸਵੇਰੇ 11 ਵਜੇ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਲੁਧਿਆਣਾ ਵਿਖੇ ਹੋਵੇਗੀ ਅਤੇ ਉਪਰੋਕਤ ਮਹਾਨ ਗੁਰੂਆਂ ਭਗਤਾਂ ਦਾ ਜਨਮ ਉਤਸਵ ਸੈਮੀਨਾਰ ਰਾਹੀਂ ਉਹਨਾਂ ਦੇ ਗੌਰਵਮਈ ਜੀਵਨ 'ਤੇ ਵਿਚਾਰਾਂ ਕਰਕੇ ਮਨਾਇਆ ਜਾਵੇਗਾ

           ਉਪਰੋਕਤ ਜਾਣਕਾਰੀ ਫਾਊਂਡੇਸ਼ਨ ਦੇ ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ, ਮਹਿਲਾ ਵਿੰਗ ਪੰਜਾਬ ਦੀ ਪ੍ਰਧਾਨ ਬੀਬੀ ਕਰਮਜੀਤ ਕੌਰ ਛੰਦੜਾਂ ਅਤੇ ਜਰਨਲ ਸਕੱਤਰ ਫਾਊਂਡੇਸ਼ਨ ਪੰਜਾਬ ਗੁਰਪਾਲ ਸਿੰਘ ਨੇ ਸਾਂਝੇ ਤੌਰ 'ਤੇ ਪ੍ਰੈੱਸ ਨੂੰ ਜਾਰੀ ਬਿਆਨ ਰਾਹੀਂ ਦਿੱਤੀ