'ਇਲਾਹੀ ਗਿਆਨ ਦਾ ਸਾਗਰ' ਪੁਸਤਕ ਬਾਵਾ ਨੇ ਕੀਤੀ ਢਡਰੀਆਂ ਵਾਲਿਆਂ ਨੂੰ ਭੇਂਟ.

ਇਲਾਹੀ ਗਿਆਨ ਦਾ ਸਾਗਰ, ਆਦਿ ਗੁਰੂ ਗ੍ਰੰਥ ਸਾਹਿਬ" ਪੁਸਤਕ ਭਾਈ ਸਾਹਿਬ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਨੂੰ ਫਾਊਂਡੇਸ਼ਨ ਵੱਲੋਂ ਬਾਵਾ ਅਤੇ ਦਾਖਾ ਨੇ ਭੇਂਟ ਕੀਤੀ

 

ਮੁੱਲਾਂਪੁਰ ਦਾਖਾ, 2 ਅਪ੍ਰੈਲ (ਦਲੀਪ ਕਪੂਰ)- "ਇਲਾਹੀ ਗਿਆਨ ਦਾ ਸਾਗਰ, ਆਦਿ ਗੁਰੂ ਗ੍ਰੰਥ ਸਾਹਿਬ" ਪੁਸਤਕ ਭਾਈ ਸਾਹਿਬ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਮੁੱਖ ਸਰਪ੍ਰਸਤ ਮਲਕੀਤ ਸਿੰਘ ਦਾਖਾ ਅਤੇ ਜਨਰਲ ਸਕੱਤਰ ਫਾਊਂਡੇਸ਼ਨ ਅੰਮ੍ਰਿਤਪਾਲ ਸਿੰਘ ਸ਼ੰਕਰ ਨੇ ਸਤਿਕਾਰ ਸਹਿਤ ਗੁਰ ਅਸਥਾਨ ਸੰਤ ਭਵਨ ਕੁਟੀਆ ਬੇਰ ਖੁਰਦ ਲੁਧਿਆਣਾ ਵਿਖੇ ਸੰਤ ਬਾਬਾ ਓਂਕਾਰ ਸਿੰਘ ਜੀ ਮੁੱਖ ਸੇਵਾਦਾਰ ਦੀ ਹਾਜ਼ਰੀ ਵਿੱਚ ਲੱਗੇ ਦੀਵਾਨਾਂ ਸਮੇਂ ਭੇਂਟ ਕੀਤੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਆਉਣ ਲਈ ਵੀ ਬੇਨਤੀ ਕੀਤੀ ਇਸ ਸਮੇਂ ਨਿਹੰਗ ਮੁਖੀ ਰਾਜਾ ਰਾਜ ਸਿੰਘ ਨੂੰ ਵੀ ਪੁਸਤਕ ਭੇਂਟ ਕੀਤੀ ਗਈ

           ਇਸ ਸਮੇਂ ਦੀਵਾਨ ਵਿੱਚ ਮਹਾਂਪੁਰਸ਼ਾਂ ਨੇ ਮਹਾਨ ਗੁਰੂਆਂ ਦੇ ਦਰਸਾਏ ਰਸਤੇ 'ਤੇ ਚਲਦੇ ਹੋਏ ਸੱਚੀ ਕਿਰਤ, ਸ਼ੁਭ ਆਚਾਰ, ਸ਼ੁਭ ਵਿਚਾਰ ਅਤੇ ਸ਼ੁਭ ਵਿਹਾਰ ਦਾ ਉਪਦੇਸ਼ ਦਿੱਤਾ ਉਹਨਾਂ ਇਸ ਸਮੇਂ ਉਪਰੋਕਤ ਪੁਸਤਕ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀਕਾਰਾਂ 'ਤੇ ਅਧਾਰਿਤ ਹੈ ਜਿਸ ਵਿੱਚ 6 ਗੁਰੂ, 15 ਭਗਤ, 11 ਭੱਟ ਅਤੇ 4 ਗੁਰਸਿੱਖਾਂ ਦੀ ਬਾਣੀ ਦੇ ਸ਼ਬਦ ਸੁਸ਼ੋਭਿਤ ਹਨ, ਦੀ ਸਲਾਘਾ ਕੀਤੀ ਇਸ ਸਮੇਂ ਸ੍ਰੀ ਬਾਵਾ ਨੇ ਪ੍ਰੈੱਸ ਨੂੰ ਦੱਸਿਆ ਕਿ ਇਹ ਪੁਸਤਕ ਅਮਰੀਕਾ ਅਤੇ ਕੈਨੇਡਾ ਦੇ ਗੁਰਦੁਆਰਾ ਸਾਹਿਬ ਵਿੱਚ ਫਾਊਂਡੇਸ਼ਨ ਦੇ ਅਮਰੀਕਾ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ ਅਤੇ ਕੈਨੇਡਾ ਦੇ ਪ੍ਰਧਾਨ ਹਰਬੰਤ ਸਿੰਘ ਦਿਓਲ ਦੀ ਸਰਪ੍ਰਸਤੀ ਹੇਠ ਰਿਲੀਜ ਕੀਤੀ ਜਾ ਚੁੱਕੀ ਹੈ।