ਪੰਜ ਸਾਲਾਂ ਬਾਦ ਵਾਪਸੀ.

ਪੰਜਾਬ ਸਟੇਟ ਹੈਂਡਬਾਲ ਚੈਂਪੀਅਨਸ਼ਿਪ ਦੀ 5 ਸਾਲਾਂ ਬਾਅਦ ਵਪਿਸੀ

ਐਸ.ਏ.ਐਸ ਨਗਰ ਅਤੇ ਹੁਸ਼ਿਆਰਪੁਰ ਨੇ ਜਿੱਤੇ ਖਿਤਾਬ

ਲੁਧਿਆਣਾ, 30 ਮਾਰਚ (ਦਲੀਪ ਕਪੂਰ) : ਪੰਜਾਬ ਹੈਂਡਬਾਲ ਐਸੋਸੀਏਸ਼ਨ (ਪੀ ਐੱਚ ਏ) ਵੱਲੋਂ 43ਵੀਂ ਜੂਨੀਅਰ ਅਤੇ 45ਵੀਂ ਸੀਨੀਅਰ (ਲੜਕੇ ਅਤੇ ਲੜਕੀਆਂ) ਸਟੇਟ ਹੈਂਡਬਾਲ ਚੈਂਪੀਅਨਸ਼ਿਪ ਦਾ ਕਿਰਪਾਲ ਸਾਗਰ ਅਕੈਡਮੀ (ਕੇ ਐਸ ਏ) ਵਿੱਚ ਸਫਲ ਆਯੋਜਨ ਕੀਤਾ ਗਿਆ।

ਇਹ ਚੈਂਪੀਅਨਸ਼ਿਪ 2020 ਤੋਂ ਬਾਅਦ ਪੰਜ ਸਾਲਾਂ ਦੇ ਵਿਰਾਮ ਤੋਂ ਬਾਅਦ ਮੁੜ ਕਰਵਾਈ ਗਈ ਸੀ, ਜਿਸ ਨਾਲ ਸੂਬੇ ਵਿੱਚ ਹੈਂਡਬਾਲ ਖੇਡ ਨੂੰ ਨਵੀਂ ਜ਼ਿੰਦਗੀ ਮਿਲੀ ਹੈ।

ਟੂਰਨਾਮੈਂਟ ਦੀ ਸ਼ੁਰੂਆਤ ਇਕ ਰੰਗਾਰੰਗ ਉਦਘਾਟਨ ਸਮਾਰੋਹ ਨਾਲ ਹੋਈ। ਪੀ ਐੱਚ ਏ ਦੇ ਪ੍ਰਧਾਨ ਕੈਪਟਨ ਸੰਦੀਪ ਸਿੰਘ ਸੰਧੂ ਨੇ ਖੇਡਾਂ ਦਾ ਉਦਘਾਟਨ ਕਰਦਿਆਂ, ਖਿਡਾਰੀਆਂ ਨੂੰ “ਸੱਚੀ ਖੇਡ ਭਾਵਨਾ ਅਤੇ ਨਵੇਂ ਜੋਸ਼ ਨਾਲ” ਖੇਡਣ ਦੀ ਅਪੀਲ ਕੀਤੀ।

ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ, ਕਿਹਾ ਕਿ ਇਹ ਟੂਰਨਾਮੈਂਟ ਸਿਰਫ ਮੁਕਾਬਲਾ ਨਹੀਂ ਹੈ, ਸਗੋਂ ਪੰਜਾਬ ਦੇ ਹੈਂਡਬਾਲ ਦੇ ਵਿਰਸੇ ਦੀ ਨਵੀਂ ਸ਼ੁਰੂਆਤ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਮਕਸਦ ਉਹ ਹੁਨਰ ਖੋਜਣਾ ਤੇ ਤਿਆਰ ਕਰਨਾ ਹੈ, ਜਿਹੜਾ ਭਾਰਤ ਦੀ ਅੰਤਰ ਰਾਸ਼ਟਰੀ ਪੱਧਰ ‘ਤੇ ਨੁਮਾਇੰਦਗੀ ਕਰ ਸਕੇ।

ਇਸ ਮੌਕੇ ਡਾ. ਕਰਮਜੀਤ ਸਿੰਘ ਵਿਰਕ (ਪ੍ਰਧਾਨ, ਕੇ ਐਸ ਏ ਅਤੇ ਯੂਨਿਟੀ ਆਫ ਮੈਨ) ਦੀ ਅਗਵਾਈ ਹੇਠ ਕਰਵਾਏ ਗਏ ਚਾਰ ਦਿਨਾਂ ਸਮਾਗਮ ਦੌਰਾਨ ਸਾਰੇ ਵਰਗਾਂ ਵਿੱਚ ਤਗੜਾ ਮੁਕਾਬਲਾ ਦੇਖਣ ਨੂੰ ਮਿਲਿਆ। ਜਦਕਿ ਸਮਾਪਨ ਸਮਾਰੋਹ ਦੌਰਾਨ ਪੀ ਐੱਚ ਏ ਦੇ ਜਨਰਲ ਸਕੱਤਰ ਸੁਖਬੀਰ ਸਿੰਘ ਧਾਲੀਵਾਲ ਅਤੇ ਰਾਜੇਸ਼ ਠਾਕੁਰ ਡੀ ਐਸ ਪੀ ਵੱਲੋਂ ਜੇਤੂਆਂ ਨੂੰ ਮੈਡਲ ਵੰਡੇ ਕੀਤੇ ਗਏ ਅਤੇ ਜ਼ਿਲ੍ਹਾ ਇਕਾਈਆਂ ਦਾ ਸਮੇਂ-ਸਿਰ ਭਾਗ ਲੈਣ ਲਈ ਧੰਨਵਾਦ ਕੀਤਾ ਗਿਆ।
ਅੰਤਿਮ ਨਤੀਜੇ ਇਸ ਪ੍ਰਕਾਰ ਰਹੇ:

ਸੀਨੀਅਰ ਪੁਰਸ਼: ਪਹਿਲਾ ਸਥਾਨ – ਐਸ.ਏ.ਐਸ ਨਗਰ, ਦੂਜਾ ਸਥਾਨ – ਲੁਧਿਆਣਾ, ਤੀਜਾ ਸਥਾਨ – ਅੰਮ੍ਰਿਤਸਰ
ਸੀਨੀਅਰ ਮਹਿਲਾ: ਪਹਿਲਾ ਸਥਾਨ – ਹੁਸ਼ਿਆਰਪੁਰ, ਦੂਜਾ ਸਥਾਨ – ਲੁਧਿਆਣਾ, ਤੀਜਾ – ਅੰਮ੍ਰਿਤਸਰ

ਜੂਨੀਅਰ ਲੜਕੇ: ਪਹਿਲਾ ਸਥਾਨ – ਲੁਧਿਆਣਾ, ਦੂਜਾ ਸਥਾਨ – ਰੋਪੜ, ਤੀਜਾ ਸਥਾਨ – ਸ਼੍ਰੀ ਮੁਕਤਸਰ ਸਾਹਿਬ

ਜੂਨੀਅਰ ਲੜਕੀਆਂ: ਪਹਿਲਾ ਸਥਾਨ – ਹੁਸ਼ਿਆਰਪੁਰ, ਦੂਜਾ – ਰੋਪੜ, ਤੀਜਾ – ਲੁਧਿਆਣਾ

--
पंजाब स्टेट हैंडबॉल चैंपियनशिप की 5 साल बाद वापसी

एस.ए.एस नगर और होशियारपुर ने जीते खिताब